ਅਧਾਰ ਕਾਰਡ ਬਣਾਉਣ ਲਈ ਦਰ ਦਰ ਧੱਕੇ ਖਾ ਰਹੇ ਨੇ ਬਲਾਕ ਕਾਹਨੂੰਵਾਨ ਦੇ ਲੋਕ

in #disturb2 years ago

ਅਧਾਰ ਕਾਰਡ ਬਣਾਉਣ ਲਈ ਦਰ ਦਰ ਧੱਕੇ ਖਾ ਰਹੇ ਨੇ ਬਲਾਕ ਕਾਹਨੂੰਵਾਨ ਦੇ ਲੋਕ
ਸੇਵਾ ਕੇਂਦਰ ਦੇ ਮੁਲਾਜ਼ਮ ਦੀ ਆਈ. ਡੀ. ਬਲੈਕ ਲਿਸਟ ਹੋਣ ਕਾਰਨ ਸਹੂਲਤ ਠੱਪ
ਕਾਹਨੂੰਵਾਨ
ਸਥਾਨਕ ਕਸਬੇ ਵਿੱਚ ਇਕ ਖਿੜਕੀ ਤੋਂ ਸਹੂਲਤ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਥਾਪਿਤ ਸੇਵਾ ਕੇਂਦਰ ਵਿੱਚ ਅਧਾਰ ਕਾਰਡ ਬਣਾਉਣ ਦੀ ਸਹੂਲਤ ਨਾ ਹੋਣ ਕਾਰਨ ਆਮ ਲੋਕ ਪ੍ਰੇਸ਼ਾਨੀਆਂ ਝੱਲਣ ਲਈ ਮਜਬੂਰ ਹੋ ਰਹੇ ਹਨ। ਇਸ ਮੌਕੇ ਕਸ਼ਮੀਰ ਮਸੀਹ ਵਾਸੀ ਜਾਗੋਵਾਲ ਬਾਂਗਰ ਸਮੇਤ ਕੰਮ ਕਰਨ ਲਈ ਪਹੁੰਚੇ ਵੱਖ ਵੱਖ ਲੋਕਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਇਸ ਕੇਂਦਰ ਦੇ ਚੱਕਰ ਮਾਰ ਰਹੇ ਹਨ। ਪਰ ਉਨ੍ਹਾਂ ਦੇ ਅਧਾਰ ਕਾਰਡ ਵਿੱਚ ਪਾਈਆਂ ਜਾ ਰਹੀਆਂ ਕੁੱਝ ਤਰੁੱਟੀ ਨੂੰ ਦੂਰ ਨਹੀਂ ਕੀਤਾ ਜਾ ਰਿਹਾ। ਜਦੋਂ ਇਸ ਸਬੰਧੀ ਸੇਵਾ ਕੇਂਦਰ ਦੇ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਕੇਂਦਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਦੀ ਆਨ ਲਾਈਨ ਆਈ ਡੀ ਬਲੈਕ ਲਿਸਟ ਹੋ ਗਈ ਹੈ। ਜਿਸ ਕਾਰਨ ਜਨਵਰੀ ਮਹੀਨੇ ਤੋਂ ਅਧਾਰ ਕਾਰਡ ਸਬੰਧੀ ਕੋਈ ਵੀ ਕੰਮ ਬੰਦ ਪਿਆ ਹੋਇਆ ਹੈ। ਇਸ ਤਰਾਂ ਅਧਾਰ ਕਾਰਡ ਸਬੰਧੀ ਸਹੂਲਤ ਨਾਲ ਲੈਸ ਪੰਜਾਬ ਐਂਡ ਸਿੰਧ ਬੈਂਕ ਦੇ ਮੁਲਾਜ਼ਮਾਂ ਤੋਂ ਜਾਣਕਾਰੀ ਮਿਲੀ ਕਿ ਅਧਾਰ ਕਾਰਡ ਸਬੰਧੀ ਕੰਮ ਕਰਨ ਵਾਲੇ ਮੁਲਾਜ਼ਮ ਦੀ ਇੱਥੋਂ ਬਦਲੀ ਹੋ ਚੁੱਕੀ ਹੈ ਅਤੇ ਜੋ ਮੁਲਾਜ਼ਮ ਉਨ੍ਹਾਂ ਦੀ ਥਾਂ ਉੱਤੇ ਨਿਯੁਕਤ ਹੋਇਆ ਹੈ, ਉਸ ਦੀ ਆਨ ਲਾਈਨ ਆਈ. ਡੀ. ਅਜੇ ਕਰੀਏਟ ਨਹੀਂ ਕੀਤੀ ਗਈ ਜਿਸ ਕਾਰਨ ਇਹ ਸਹੂਲਤ ਠੱਪ ਪਈ ਹੋਈ ਹੈ। ਇਸ ਦੇ ਨਾਲ ਹੀ ਸਥਾਨਕ ਡਾਕਘਰ ਤੋਂ ਇਹ ਸਹੂਲਤ ਹਲਕੇ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਪਰ ਇੱਥੇ ਵੀ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਇਕ ਦਿਨ ਵਿੱਚ ਸਿਰਫ਼ 4-5 ਕਾਰਡ ਹੀ ਬਣਾਏ ਜਾ ਰਹੇ ਹਨ ਜੋ ਕਿ ਲੋੜ ਮੁਤਾਬਿਕ ਬਹੁਤ ਹੀ ਘੱਟ ਹੋਣ ਕਾਰਨ ਆਮ ਲੋਕਾਂ ਨੂੰ ਕਈ ਕਈ ਹਫ਼ਤਿਆਂ ਅਤੇ ਮਹੀਨਿਆਂ ਤੱਕ ਵੇਟਿੰਗ ਲਿਸਟ ਵਿੱਚ ਲੱਗਣਾ ਪੈਂਦਾ ਹੈ। ਜਦੋਂ ਇਸ ਸਬੰਧੀ ਜ਼ਿਲ੍ਹਾ ਇੰਚਾਰਜ ਅਸ਼ੀਸ਼ ਕਟੋਚ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੁੱਝ ਟੈਕਨੀਕਲ ਸਮੱਸਿਆਵਾਂ ਕਾਰਨ ਇਹ ਸਹੂਲਤ ਬੰਦ ਪਈ ਹੈ। ਉਹ ਕੋਸ਼ਿਸ਼ ਕਰਨਗੇ ਕੇ ਜਲਦੀ ਤੋਂ ਜਲਦੀ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪਏ।
WhatsApp Image 2022-04-30 at 4.33.26 PM.jpeg