ਧਰਮ ਪਰਿਵਰਤਨ ਕਰਵਾਉਣ ਆਏ ਦੋ ਨੌਜਵਾਨ ਕਾਬੂ, ਸਿੱਖ ਜਥੇਬੰਦੀਆਂ ਨੇ ਲਾਇਆ ਧਰਨਾ

in #delhi2 years ago

ਐਤਵਾਰ ਦੇਰ ਸ਼ਾਮ ਇਤਿਹਾਸਕ ਕਸਬਾ ਕਲਾਨੌਰ ਵਿਖੇ ਜੱਟ ਸਿੱਖ ਭਾਈਚਾਰੇ ਦੇ ਨੌਜਵਾਨ ਨੂੰ ਧਰਮ ਪਰਿਵਰਤਨ ਕਰਵਾਉਣ ਆਏ ਦੋ ਨੌਜਵਾਨਾਂ ਨੂੰ ਸਿੱਖ ਜਥੇਬੰਦੀਆਂ ਵੱਲੋਂ ਪੁਲਿਸ ਥਾਣਾ ਕਲਾਨੌਰ ਦੇ ਹਵਾਲੇ ਕੀਤਾ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਨਾ ਕਰਨ 'ਤੇ ਗੁੱਸੇ 'ਚ ਸਿੱਖ ਤੇ ਹਿੰਦੂ ਜਥੇਬੰਦੀਆਂ ਨੇ ਥਾਣੇ ਅੱਗੇ ਧਰਨਾ ਲਾ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਨੌਜਵਾਨ ਓਂਕਾਰ ਸਿੰਘ ਵਾਸੀ ਅਮਰੀਕ ਸਿੰਘ ਵਾਸੀ ਦਲੇਰਪੁਰ ਨੇ ਦੱਸਿਆ ਕਿ ਉਹ ਕਾਹਲੋਂ ਪੋਲਟਰੀ ਫਾਰਮ ਕਲਾਨੌਰ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਹੈ ਅਤੇ ਮਸੀਹ ਭਾਈਚਾਰੇ ਨਾਲ ਸਬੰਧਤ ਦੋ ਵਿਅਕਤੀ ਲਗਾਤਾਰ ਉਸ ਕੋਲ ਆ ਕੇ ਉਸ ਨੂੰ ਧਰਮ ਪਰਿਵਰਤਨ ਕਰਨ ਲਈ ਮਜਬੂਰ ਕਰ ਰਹੇ ਹਨ।