ਮਨਪਸੰਦ ਫ਼ੈਸਲਾ ਨਾ ਆਉਣ ’ਤੇ ਜੱਜਾਂ ਦੀ ਨਿੰਦਾ ਕਰਨੀ ਗ਼ਲਤ

in #delhi2 years ago

ਸੁਪਰੀਮ ਕੋਰਟ ਨੇ ਮਨਪਸੰਦ ਫ਼ੈਸਲਾ ਨਾ ਆਉਣ ’ਤੇ ਜੱਜਾਂ ਖ਼ਿਲਾਫ਼ ਦੋਸ਼ ਲਗਾਉਣ ਦੇ ਰੁਝਾਨ ਦੀ ਨਿੰਦਾ ਕੀਤੀ ਹੈ। ਕਿਹਾ ਹੈ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਇਸ ਨਾਲ ਜੱਜਾਂ ਦਾ ਮਨੋਬਲ ਡਿੱਗੇਗਾ। ਇਸ ਦੇ ਨਾਲ ਹੀ ਸਿਖਰਲੀ ਅਦਾਲਤ ਨੇ ਰਾਜਸਥਾਨ ਦੇ ਧੌਲਪੁਰ ਦੀ ਇਕ ਅਦਾਲਤ ’ਚ ਪੈਂਡਿੰਗ ਕਾਰਵਾਈ ਨੂੰ ਨੋਇਡਾ ਤਬਦੀਲ ਕਰਨ ਦੀ ਮੰਗ ਵਾਲੀਆਂ ਪਟੀਸ਼ਨਾਂ ਖ਼ਾਰਜ ਕਰ ਦਿੱਤੀਆਂ। ਜਸਟਿਸ ਐੱਮਆਰ ਸ਼ਾਹ ਤੇ ਕ੍ਰਿਸ਼ਨ ਮੁਰਾਰੀ ਦੀ ਬੈਂਚ ਨੇ ਕਿਹਾ ਕਿ ਪਟੀਸ਼ਨਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਮਾਮਲੇ ਦੀ ਨਿਰਪੱਖ ਸੁਣਵਾਈ ਨਹੀਂ ਹੋ ਰਹੀ। ਦੂਜੀ ਧਿਰ ’ਚ ਸਥਾਨਕ ਰਸੂਖ਼ਦਾਰ ਲੋਕ ਸ਼ਾਮਲ ਹਨ। ਇਸ ਹੈਸੀਅਤ ਨਾਲ ਉਹ ਅਦਾਲਤ ਨੂੰ ਪ੍ਰਭਾਵਿਤ ਕਰ ਸਕਦੇ ਹਨ।