ਜਲੰਧਰ ਹਾਰਟ ਸੈਂਟਰ ’ਚ ਫਰਜ਼ੀ ਡਿਗਰੀ ਵਾਲਾ ਡਾਕਟਰ ਕਰ ਰਿਹਾ ਸੀ ਮਰੀਜ਼ਾਂ ਦਾ ਇਲਾਜ

in #delhi2 years ago

ਸਥਾਨਕ ਫੁੱਟਬਾਲ ਚੌਂਕ ਨੇੜੇ ਸਥਿਤ ਅਰਮਾਨ ਹਸਪਤਾਲ ਦੀ ਬਿਲਡਿੰਗ ਵਿਚ ਚੱਲ ਰਹੇ ਜਲੰਧਰ ਹਾਰਟ ਸੈਂਟਰ ਵਿਚ ਫਰਜ਼ੀ ਡਿਗਰੀ ਵਾਲਾ ਡਾਕਟਰ ਮਰੀਜ਼ਾਂ ਦਾ ਇਲਾਜ ਕਰ ਰਿਹਾ ਸੀ। ਗੁਰਜੈਪਾਲ ਨਗਰ ਨਿਵਾਸੀ ਜਸਮੇਰ ਸਿੰਘ ਪੁੱਤਰ ਸਵ. ਰਣਜੀਤ ਸਿੰਘ ਨੇ ਮੰਗਲਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਉਸ ਦੀ ਮਾਤਾ ਜੋਗਿੰਦਰ ਕੌਰ ਲੰਘੀ 16-17 ਅਪ੍ਰੈਲ ਦੀ ਰਾਤ ਨੂੰ ਜਲੰਧਰ ਹਾਰਟ ਸੈਂਟਰ ਦੇ ਸੀ. ਆਈ. ਸੀ. ਯੂ. ਵਿਚ ਦਾਖ਼ਲ ਸੀ। ਉਸ ਸਮੇਂ ਜਿਹੜਾ ਮੈਡੀਕਲ ਅਫ਼ਸਰ ਸੰਜੀਵ ਕੁਮਾਰ ਉਨ੍ਹਾਂ ਦਾ ਇਲਾਜ ਕਰ ਰਿਹਾ ਸੀ, ਉਸ ਕੋਲ ਬੀ. ਏ. ਐੱਮ. ਐੱਸ. ਦੀ ਡਿਗਰੀ ਹੈ, ਜਿਹੜੀ ਕਿ ਜਾਅਲੀ ਹੈ।2022_9image_11_53_206358417untitled-5copy.jpgਉਨ੍ਹਾਂ ਹਸਪਤਾਲ ਦੇ ਪ੍ਰਬੰਧਕਾਂ ’ਤੇ ਉਸ ਦੀ ਮਾਤਾ ਦੇ ਇਲਾਜ ਵਿਚ ਵਰਤੀ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਹੀ ਉਸ ਦੀ ਮਾਤਾ ਦੀ 18 ਅਪ੍ਰੈਲ ਨੂੰ ਸੈਂਟਰ ਦੇ ਸੀ. ਆਈ. ਸੀ. ਯੂ. ਵਿਚ ਮੌਤ ਹੋ ਗਈ।