ਆਡੀਓ ਲੀਕ: ਕੈਬਨਿਟ ਮੰਤਰੀ ਸਰਾਰੀ ’ਤੇ ਛਾਂਟੀ ਦੀ ਤਲਵਾਰ ਲਟਕੀ!

in #delhi2 years ago

ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ’ਤੇ ਆਡੀਓ ਕਲਿੱਪ ਲੀਕ ਮਾਮਲੇ ’ਚ ਕੈਬਨਿਟ ’ਚੋਂ ਛਾਂਟੀ ਦੀ ਤਲਵਾਰ ਲਟਕਣ ਲੱਗੀ ਹੈ। ਕੈਬਨਿਟ ਮੰਤਰੀ ਸਰਾਰੀ ਦੇ ਇਸ ਮਾਮਲੇ ਕਰਕੇ ‘ਆਪ’ ਸਰਕਾਰ ਦੀ ਸਾਖ਼ ਵੀ ਦਾਅ ’ਤੇ ਲੱਗੀ ਹੈ ਅਤੇ ਦੂਸਰੀ ਤਰਫ਼ ਵਿਰੋਧੀ ਧਿਰਾਂ ਵੱਲੋਂ ਵੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਅਹਿਮ ਸੂਤਰਾਂ ਅਨੁਸਾਰ ‘ਆਪ’ ਸਰਕਾਰ ਵੱਲੋਂ ਇੱਕ ਦੋ ਦਿਨਾਂ ਵਿਚ ਹੀ ਇਸ ਮਾਮਲੇ ’ਤੇ ਸਖ਼ਤ ਫ਼ੈਸਲਾ ਲਿਆ ਜਾਣਾ ਹੈ। ਸੂਤਰਾਂ ਅਨੁਸਾਰ ਰਾਜ ਸਭਾ ਮੈਂਬਰ ਰਾਘਵ ਚੱਢਾ ਇਸ ਮਾਮਲੇ ਨੂੰ ਨੇੜਿਓਂ ਦੇਖ ਰਹੇ ਹਨ ਅਤੇ ਅੱਜ ਰਾਘਵ ਚੱਢਾ ਨੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਅਤੇ ਉਸ ਦੇ ਪੁਰਾਣੇ ਓ.ਐੱਸ.ਡੀ ਤਰਸੇਮ ਲਾਲ ਕਪੂਰ