ਪੰਜਾਬੀ ਗਾਇਕ ਹਨੀ ਸਿੰਘ ਦਾ ਹੋਇਆ ਤਲਾਕ, ਪਤਨੀ ਨੂੰ ਦੇਣਗੇ 1 ਕਰੋੜ

in #delhi2 years ago

qs2mua3ter3d08n0bo50tqrrv7-20220909152816.Medi.jpegਪੰਜਾਬੀ ਗਾਇਕ ਹਨੀ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ ਦਾ ਤਲਾਕ ਹੋ ਗਿਆ ਹੈ। ਸ਼ਾਲਿਨੀ ਤਲਵਾਰ ਨੇ ਪਿਛਲੇ ਸਾਲ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਤਲਾਕ ਦੀ ਪਟੀਸ਼ਨ ਦਾਇਰ ਕਰਕੇ ਗਾਇਕ ’ਤੇ ਘਰੇਲੂ ਹਿੰਸਾ ਅਤੇ ਹੋਰ ਔਰਤਾਂ ਨਾਲ ਸਰੀਰਕ ਸਬੰਧਾਂ ਵਰਗੇ ਕਈ ਗੰਭੀਰ ਦੋਸ਼ ਲਗਾਏ ਸਨ।

ਇਸ ਦੇ ਨਾਲ ਹੀ ਹਨੀ ਸਿੰਘ ਅਤੇ ਸ਼ਾਲਿਨੀ ਹੁਣ ਅਧਿਕਾਰਤ ਤੌਰ ’ਤੇ ਵੱਖ ਹੋ ਗਏ ਹਨ। ਸ਼ਾਲਿਨੀ ਤਲਵਾਰ ਨੇ ਹਨੀ ਸਿੰਘ ਤੋਂ ਤਲਾਕ ਲਈ 10 ਕਰੋੜ ਰੁਪਏ ਦੀ ਮੰਗ ਕੀਤੀ ਸੀ ਪਰ ਹੁਣ ਦੋਵਾਂ ਵਿਚਾਲੇ 1 ਕਰੋੜ ਦਾ ਸਮਝੌਤਾ ਹੋਇਆ ਹੈ। ਵੀਰਵਾਰ ਨੂੰ ਹਨੀ ਸਿੰਘ ਨੇ ਦਿੱਲੀ ਸਾਕੇਤ ਜ਼ਿਲ੍ਹਾ ਅਦਾਲਤ ਦੀ ਫੈਮਿਲੀ ਕੋਰਟ ’ਚ ਸੀਲਬੰਦ ਲਿਫ਼ਾਫ਼ੇ ’ਚ 1 ਕਰੋੜ ਰੁਪਏ ਦਾ ਚੈੱਕ ਸ਼ਾਲਿਨੀ ਤਲਵਾਰ ਨੂੰ ਸੌਂਪਿਆ।

Sort:  

Gd job