ਹਿਮਾਚਲ 'ਚ ਮੀਂਹ ਨੇ ਤੋੜਿਆ 5 ਸਾਲਾਂ ਦਾ ਰਿਕਾਰਡ, 1915 ਕਰੋੜ ਦੀ ਜਾਇਦਾਦ ਹੋਈ ਤਬਾਹ

in #delhi2 years ago

ਹਿਮਾਚਾਲ 'ਚ ਭਾਰੀ ਮੀਂਹ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਸਾਲ ਸੂਬੇ 'ਚ ਬਰਸਾਤ ਨੇ ਭਾਰੀ ਤਬਾਹੀ ਮਚਾਈ ਹੈ। ਜਿਸ ਕਾਰਨ ਮਾਨਸੂਨ ਸੀਜ਼ਨ 'ਚ 69 ਦਿਨਾਂ ਦੀ ਬਾਰਿਸ਼ 'ਚ 915.15 ਕਰੋੜ ਰੁਪਏ ਦੀ ਸਰਕਾਰੀ ਅਤੇ ਨਿੱਜੀ ਜਾਇਦਾਦ ਤਬਾਹ ਹੋ ਗਈ ਹੈ। ਇਸਦੇ ਨਾਲ ਹੀ 309 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਹੀ ਨਹੀਂ 774 ਪਸ਼ੂ ਵੀ ਆਪਣੀ ਜਾਨ ਗੁਆ ​​ਚੁੱਕੇ ਹਨ।

ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (SDMA) ਦੇ ਅਨੁਸਾਰ, 2019 ਅਤੇ 2020 ਦੇ ਮੁਕਾਬਲੇ ਇਸ ਵਾਰ ਜ਼ਿਆਦਾ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਸਾਲ 2019 ਵਿੱਚ 218 ਅਤੇ 2020 ਵਿੱਚ 240 ਮੌਤਾਂ ਹੋਈਆਂ। ਸਾਲ 2021 ਵਿੱਚ ਸਭ ਤੋਂ ਵੱਧ 476 ਮੌਤਾਂ ਹੋਈਆਂ।