ਮਜ਼ਦੂਰੀ ਨਾ ਦੇਣ 'ਤੇ ਮਿਸਤਰੀ ਨੇ ਘਰ ਦੇ ਬਾਹਰ ਖੜ੍ਹੀ ਮਰਸਡੀਜ਼ ਕਾਰ ਨੂੰ ਲਾਈ ਅੱਗ

in #delhi2 years ago

ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਸੜਕ ਕਿਨਾਰੇ ਖੜ੍ਹੀ ਇੱਕ ਮਰਸਡੀਜ਼ ਕਾਰ ਨੂੰ ਅੱਗ ਲਾਉਣ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਹ ਵੀਡੀਓ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਸ ਵੀਡੀਓ 'ਚ ਇਕ ਨੌਜਵਾਨ ਆਪਣੀ ਬਾਈਕ ਤੋਂ ਉਤਰਦਾ ਦਿਖਾਈ ਦੇ ਰਿਹਾ ਹੈ। ਜਿਸ ਤੋਂ ਬਾਅਦ ਉਹ ਮਰਸਡੀਜ਼ ਕਾਰ ਕੋਲ ਜਾਂਦਾ ਹੈ ਅਤੇ ਇਸ ਦੇ ਬੋਨਟ ਤੋਂ ਲੈ ਕੇ ਵਿੰਡਸਕਰੀਨ 'ਤੇ ਪੈਟਰੋਲ ਛਿੜਕਦਾ ਹੈ ਅਤੇ ਕਾਰ ਨੂੰ ਅੱਗ ਲਗਾ ਦਿੰਦਾ ਹੈ। ਇਸ ਤੋਂ ਬਾਅਦ ਉਹ ਤੇਜ਼ੀ ਨਾਲ ਆਪਣੀ ਬਾਈਕ 'ਤੇ ਬੈਠ ਕੇ ਭੱਜ ਗਿਆ।