ਪੋ੍ਫ਼ੈਸਰ ਧਿਆਨ ਸਿੰਘ ਸੰਧੂ ਦਾ ਪਿੰਡ ਵਾਸੀਆਂ ਨੇ ਕੀਤਾ ਸਨਮਾਨ

in #delhi2 years ago

ਪਿਛਲੇ ਕਰੀਬ 32 ਸਾਲਾਂ ਤੋਂ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਬਤੌਰ ਪੋ੍ਫੈਸਰ ਦੀਆਂ ਸੇਵਾਵਾਂ ਨਿਭਾ ਰਹੇ ਪੋ੍ਫੈਸਰ ਧਿਆਨ ਸਿੰਘ ਸੰਧੂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ। ਉਨ੍ਹਾਂ ਨੂੰ ਗੁਰੂ ਨਾਨਕ ਕਾਲਜ ਬਟਾਲਾ ਦੇ ਪਿੰ੍ਸੀਪਲ ਨਿਯੁਕਤ ਕੀਤਾ ਗਿਆ। ਕਾਲਜ ਦੇ ਨਵ ਨਿਯੁਕਤ ਪਿੰ੍ਸੀਪਲ ਪੋ੍. ਧਿਆਨ ਸਿੰਘ ਸੰਧੂ ਪਿੰਡ ਨਾਥਪੁਰ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਪਿੰਡ ਦੀਆ ਤਿੰਨੇ ਪੰਚਾਇਤਾਂ ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਸਮੇਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰੂ ਮਰਿਆਦਾ ਅਨੁਸਾਰ ਸਿਰੋਪਾਓ ਪਾ ਕੇ ਅਤੇ ਬਾਬਾ ਜੀ ਦੀ ਤਸਵੀਰ ਦੇ ਕੇ ਉਨਾਂ੍ਹ ਨੂੰ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਪਿੰਡ ਨਾਥਪੁਰ ਦੇ ਸਰਪੰਚ ਮਲਕੀਤ ਸਿੰਘ ਸੰਧੂ, ਸਾਬਕਾ ਸਰਪੰਚ ਲਖਬੀਰ ਸਿੰਘ, ਸਰਪੰਚ ਅਜੈਬ ਸਿੰਘ, ਸਰਪੰਚ ਸਤਨਾਮ ਸਿੰਘ ਨਾਥਪੁਰ, ਕੁਲਦੀਪ ਸਿੰਘ, ਮੰਗਲ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਨਿਸ਼ਾਨ ਸਿੰਘ, ਸਰਵਣ ਸਿੰਘ, ਜਤਿੰਦਰਪਾਲ ਸਿੰਘ, ਬਾਬਾ ਮੱਸਾ ਸਿੰਘ ਆਦਿ ਵੱਲੋਂ ਨਵਨਿਯੁਕਤ ਪਿੰ੍ਸੀਪਲ ਗੁਰੂ ਨਾਨਕ ਕਾਲਜ ਬਟਾਲਾ ਦਾ ਸਨਮਾਨ ਕਰਨ ਉਪਰੰਤ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਨਵ ਨਿਯੁਕਤ ਪਿੰ੍ਸੀਪਲ ਧਿਆਨ ਸਿੰਘ ਸੰਧੂ ਦੇ ਵੱਲੋਂ ਪਿੰਡ ਦੀਆਂ ਤਿੰਨੇ ਪੰਚਾਇਤਾਂ ਸਮੇਤ ਸਮੁੱਚੇ ਪਿੰਡ ਵਾਸੀਆਂ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਨਵ ਨਿਯੁਕਤ ਪਿੰ੍ਸੀਪਲ ਧਿਆਨ ਸਿੰਘ ਸੰਧੂ ਦੇ ਵੱਲੋਂ ਅੱਜ ਤੋਂ ਗੁਰੂ ਨਾਨਕ ਕਾਲਜ ਬਟਾਲਾ ਦੇ ਬਤੌਰ ਪਿੰ੍ਸੀਪਲ ਵਜੋਂ ਅਹੁਦਾ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ ਗਿਆ।