ਸਕੂਲ ਦੀ ਲਿਫਟ ’ਚ ਫਸਣ ਨਾਲ 26 ਸਾਲਾ ਅਧਿਆਪਕਾ ਦੀ ਦਰਦਨਾਕ ਮੌਤ

in #delhi2 years ago

2022_9image_12_26_131690407teacher.jpgਦੇਸ਼ ਦੀ ਆਰਥਿਕ ਰਾਜਧਾਨੀ ਆਖੇ ਜਾਣ ਵਾਲੀ ਮੁੰਬਈ ਦੇ ਮਲਾਡ ’ਚ ਇਕ ਅਧਿਆਪਕਾ ਦੀ ਲਿਫਟ ’ਚ ਫਸਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਦਰਦਨਾਕ ਹਾਦਸਾ ਸ਼ੁੱਕਰਵਾਰ ਦੁਪਹਿਰ ਨੂੰ ਮੁੰਬਈ ਦੇ ਉਪ ਨਗਰ ਮਲਾਡ ਦੇ ਚਿਨਚੋਲੀ ਦੇ ਸੈਂਟ ਮੈਰੀ ਇੰਗਲਿਸ਼ ਸਕੂਲ ’ਚ ਵਾਪਰਿਆ। ਮ੍ਰਿਤਕ ਅਧਿਆਪਕਾ ਦਾ ਨਾਂ ਜੇਨੇਲ ਫਰਨਾਂਡੀਸ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੀ ਉਮਰ 26 ਸਾਲ ਦੱਸੀ ਜਾ ਰਹੀ ਹੈ।

ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਅਧਿਆਪਕਾ ਸਕੂਲ ਦੀ ਦੂਜੀ ਮੰਜ਼ਿਲ ’ਤੇ ਸਥਿਤ ਸਟਾਫ਼ ਰੂਮ ’ਚ ਜਾਣ ਲਈ 6ਵੀਂ ਮੰਜ਼ਿਲ ’ਤੇ ਲਿਫਟ ਦੀ ਉਡੀਕ ਕਰ ਰਹੀ ਸੀ। ਲਿਫਟ ਆਈ ਅਤੇ ਉਸਦਾ ਦਰਵਾਜ਼ਾ ਖੁੱਲ੍ਹਿਆ, ਜਿਵੇਂ ਹੀ ਅਧਿਆਪਕਾ ਨੇ ਅੰਦਰ ਕਦਮ ਰੱਖਿਆ ਤਾਂ ਲਿਫਟ ਚੱਲਣ ਲੱਗੀ। ਇਸ ਤੋਂ ਪਹਿਲਾਂ ਕਿ ਅਧਿਆਪਕਾ ਆਪਣੇ ਆਪ ਨੂੰ ਬਾਹਰ ਕੱਢ ਲੈਂਦੀ, ਉਹ ਇਸ ਵਿਚ ਫਸ ਗਈ। ਲਿਫਟ ਉੱਪਰ ਵੱਲ ਵਧੀ ਤਾਂ ਅਧਿਆਪਕ ਵੀ ਉਸ ਦੇ ਨਾਲ ਉੱਪਰ ਵੱਲ ਨੂੰ ਜਾਣ ਲੱਗ ਪਈ। ਇਸ ਦੌਰਾਨ ਅਧਿਆਪਕਾ ਦਾ ਅੱਧਾ ਸਰੀਰ ਲਿਫਟ ਦੇ ਅੰਦਰ ਸੀ ਅਤੇ ਬਾਕੀ ਅੱਧਾ ਬਾਹਰ। ਇਸ ਹਾਦਸੇ ’ਚ ਅਧਿਆਪਕਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।