ਸਿੰਜਾਈ ਘੁਟਾਲੇ ਵਿੱਚ 2 ਸਾਬਕਾ ਮੰਤਰੀਆਂ ਸਮੇਤ 5 ਸੇਵਾਮੁਕਤ ਅਧਿਕਾਰੀਆਂ ਵਿਰੁੱਧ ਲੁਕ ਆਊਟ ਨੋਟਿਸ ਜਾਰੀ

in #delhi2 years ago

ਕਥਿਤ ਸਿੰਚਾਈ ਘਪਲੇ ਨਾਲ ਜੁੜੀ ਹੁਣ ਤੱਕ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਾਮਲੇ ਵਿੱਚ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ 2 ਸਾਬਕਾ ਅਕਾਲੀ ਮੰਤਰੀਆਂ ਜਨਮੇਜਾ ਸਿੰਘ ਸੇਖੋਂ ਅਤੇ ਸ਼ਰਨਜੀਤ ਸਿੰਘ ਢਿੱਲੋਂ ਵਿਰੁੱਧ ਲੁਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੰਚਾਈ ਘਪਲੇ ਵਿੱਚ ਵਿਜੀਲੈਂਸ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਸਨ, ਜਿਸ ਪਿੱਛੋਂ ਵਿਜੀਲੈਂਸ ਨੇ ਦੋਵੇਂ ਮੰਤਰੀਆਂ ਸਮੇਤ 5 ਅਧਿਕਾਰੀਆਂ ਵਿਰੁੱਧ ਐਲਓਸੀ ਜਾਰੀ ਕੀਤਾ ਹੈ।

ਸੂਤਰਾਂ ਅਨੁਸਾਰ ਵਿਜੀਲੈਂਸ ਠੇਕੇਦਾਰ ਗੁਰਿੰਦਰ ਸਿੰਘ ਤੋਂ ਵੀ ਪੁੱਛਗਿੱਛ ਕਰੇਗੀ, ਜਿਸ ਵਿੱਚ ਕਈ ਅਹਿਮ ਖੁਲਾਸੇ ਹੋਣ ਦੀ ਸ਼ੰਕਾ ਹੈ। ਦੱਸ ਦੇਈਏ ਕਿ ਮਾਮਲੇ ਵਿੱਚ ਬੇਦਾਗ ਹੋਣ ਨੂੰ ਲੈ ਕੇ ਇੱਕ ਸਾਬਕਾ ਮੰਤਰੀ ਦਫ਼ਤਰ ਵੱਲੋਂ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਗਈ ਸੀ, ਜੋ ਕਿ ਵਿਜੀਲੈਂਸ ਨੂੰ ਫਾਈਲ ਨਾਲ ਅਟੈਚ ਕੀਤੀ ਗਈ ਹੈ।