ਜ਼ੀਰਕਪੁਰ 'ਚ ਕਈ ਥਾਵਾਂ 'ਤੇ ਸਟਰੀਟ ਲਾਈਟਾਂ ਬੰਦ

in #delhi2 years ago

ਜ਼ੀਰਕਪੁਰ ਵਿਚ ਇਨਾਂ੍ਹ ਦਿਨੀਂ ਕਈ ਥਾਵਾਂ 'ਤੇ ਸਟਰੀਟ ਲਾਈਟਾਂ ਬੰਦ ਪਈਆਂ ਹਨ। ਜਿਸ ਕਰਕੇ ਸਾਮ ਨੂੰ ਹਨੇਰਾ ਹੋ ਜਾਣ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਪਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ 'ਤੇ ਹਨੇਰਾ ਹੋਣ ਕਾਰਨ ਲੋਕ ਡਿੱਗ ਕੇ ਸੱਟਾਂ ਖਾ ਰਹੇ ਹਨ। ਸਾਮ ਵੇਲੇ ਸਹਿਰ ਦੀਆਂ ਕਈ ਸੜਕਾਂ 'ਤੇ ਹਨੇਰਾ ਫੈਲ ਜਾਂਦਾ ਹੈ। ਅਜਿਹੇ 'ਚ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮਸ਼ਕਿਲ ਹੋਇਆ ਹੈ। ਖਾਸ ਤੌਰ 'ਤੇ ਬਜ਼ੁਰਗਾਂ ਨੂੰ ਕਾਫੀ ਪੇ੍ਸਾਨੀ ਹੁੰਦੀ ਹੈ। ਕਈ ਥਾਵਾਂ 'ਤੇ ਖੰਭਿਆਂ 'ਤੇ ਲੱਗੀਆਂ ਲਾਈਟਾਂ ਸਿਰਫ ਸ਼ੋਅਪੀਸ ਹੀ ਬਣ ਕੇ ਰਹਿ ਗਈਆਂ ਹਨ। ਬਲਟਾਣਾ, ਹਰਮਿਲਾਪ ਨਗਰ, ਢਕੌਲੀ ਸਮੇਤ ਜੀਰਕਪੁਰ, ਭਬਾਤ ਅਤੇ ਹੋਰ ਕਈ ਇਲਾਕਿਆਂ ਵਿਚ ਸਟਰੀਟ ਲਾਈਟਾਂ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਨੂੰ ਪੇ੍ਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਲਗਾਤਾਰ ਸਟਰੀਟ ਲਾਈਟਾਂ ਠੀਕ ਕਰਨ ਦੀ ਮੰਗ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਉਹ ਰਿਹਾਇਸੀ ਖੇਤਰ ਵਿੱਚ ਜਿੱਥੇ ਕਿਤੇ ਵੀ ਸਟਰੀਟ ਲਾਈਟਾਂ ਪਈਆਂ ਹਨ, ਠੀਕ ਕਰਵਾਈਆਂ ਜਾਣ।