ਅਕਾਲੀ ਆਗੂ ਕਾਕਾ ਸੂਦ ਦਾ ਚਾਲਾਨ ਕੱਟਣ 'ਤੇ ਕੀਤੀ ਥਾਣੇ ਦੀ ਭੰਨ੍ਹਤੋੜ

in #delhi2 years ago

ਅਕਾਲੀ ਆਗੂ ਦਾ ਚਾਲਾਨ ਕੱਟਣ ਤੋਂ ਭੜਕੇ ਉਸ ਦੇ ਸਮਰਥਕਾਂ ਨੇ ਥਾਣਾ ਡਿਵੀਜ਼ਨ ਨੰਬਰ ਪੰਜ ਨੂੰ ਨਿਸ਼ਾਨਾ ਬਣਾਇਆ। ਸੂਤਰਾਂ ਮੁਤਾਬਕ ਕਾਕਾ ਸੂਦ ਤੇ ਉਸ ਦੇ ਸਾਥੀਆਂ ਨੇ ਥਾਣੇ ਦੀ ਭੰਨ੍ਹਤੋੜ ਕਰਕੇ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ। ਇਸ ਮਾਮਲੇ ਵਿਚ ਏਸੀਪੀ ਹਰੀਸ਼ ਬਹਿਲ ਦਾ ਕਹਿਣਾ ਹੈ ਕਿ ਪੁਲਿਸ ਨੇ ਵਿਪਨ ਸੂਦ ਕਾਕਾ ,ਸ਼ਿਵਮ ਸੂਦ, ਗੁਰਵੀਰ ਸਿੰਘ ਮੱਕੜ ਉਰਫ਼ ਰਿੱਕੀ, ਸੰਜੇ ਬਿੱਟੂ ਤੇ ਬਰਜਿੰਦਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਸ ਕੇਸ ਵਿੱਚ ਪੁਲਿਸ ਨੇ ਛੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।