ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ’ਚ ਜ਼ਖ਼ਮੀ ਪੰਜਾਬਣ ਦੀ ਮੌਤ

in #delhi2 years ago

ਬੀਤੇ ਦਿਨੀਂ ਇਕ ਬੇਕਾਬੂ ਹੋਏ ਟਰੱਕ ਹੇਠਾਂ ਆਉਣ ਕਾਰਨ ਬ੍ਰਿਟਿਸ਼ ਕੋਲੰਬੀਆ ਦੀ 44 ਸਾਲਾ ਗੁਰਪ੍ਰੀਤ ਕੌਰ ਸੰਘਾ ਪੰਜਾਬਣ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਕੌਰ ਸੜਕ ’ਤੇ ਇਕ ਹੋਰ ਔਰਤ ਨਾਲ ਜਾ ਰਹੀ ਸੀ, ਜਦੋਂ ਇਕ ਬੇਕਾਬੂ ਟਰੱਕ ਉਨ੍ਹਾਂ ’ਚ ਆ ਵੱਜਾ। ਦੋਵੇਂ ਔਰਤਾਂ ਟਰੱਕ ਹੇਠ ਫਸ ਗਈਆਂ ਸਨ, ਜਿਨ੍ਹਾਂ ਨੂੰ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਟਰੱਕ ਹੇਠੋਂ ਬਾਹਰ ਕੱਢਿਆ ਗਿਆ। ਹਾਦਸਾ 2 ਸਤੰਬਰ ਨੂੰ ਵਾਪਰਿਆ ਸੀ ਤੇ ਉਸ ਤੋਂ ਬਾਅਦ ਗੁਰਪ੍ਰੀਤ ਕੌਰ ਹਸਪਤਾਲ ’ਚ ਇਲਾਜ ਅਧੀਨ ਸੀ । ਸੜਕ ਹਾਦਸੇ ਦੌਰਾਨ ਮੌਕੇ ਤੋਂ ਭਗੌੜੇ ਹੋਏ ਟਰੱਕ ਡਰਾਈਵਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਗੁਰਪ੍ਰੀਤ ਦੀ ਅਚਨਚੇਤ ਮੌਤ ਕਾਰਨ ਪੂਰਾ ਪਰਿਵਾਰ ਬਹੁਤ ਸਦਮੇ ’ਚ ਹੈ।