ਹਿਮਾਚਲ ਦੇ ਸ਼ਿਮਲਾ 'ਚ HRTC ਬੱਸ ਬਣੀ ਹਾਦਸੇ ਦਾ ਸ਼ਿਕਾਰ, ਡਰਾਈਵਰ ਦੀ ਗਈ ਮੌਕੇ ਤੇ ਜਾਨ

in #delhi2 years ago

ਬੀਤੇ ਕੁਝ ਦਿਨਾਂ ਤੋਂ ਹਾਦਸਿਆਂ ਦੀਆਂ ਖਬਰਾਂ ਰਹੀਆਂ ਹਨ। ਅਜਿਹੀ ਦੀ ਦਰਦਨਾਕ ਖਬਰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲੇ ਤੋਂ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਿਮਲਾ 'ਚ HRTC ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਹਾਦਸੇ ਵਿੱਚ ਡਰਾਈਵਰ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ।
IMG_20220922_115048.jpg
ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ਿਮਲਾ ਤੋਂ 30 ਕਿਲੋਮੀਟਰ ਦੂਰ ਥੀਓਗ ਦੇ ਪੱਤੀਨਾਲ 'ਚ ਵਾਪਰਿਆ ਹੈ। ਹਾਦਸੇ ਦੌਰਾਨ ਬੱਸ 'ਚ ਸਿਰਫ ਡਰਾਈਵਰ ਮੌਜੂਦ ਸੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਡਰਾਈਵਰ ਦੀ ਪਛਾਣ ਵਿਨੋਦ ਠਾਕੁਰ ਪੁੱਤਰ ਗਿਆਨ ਸਿੰਘ ਠਾਕੁਰ ਵਾਸੀ ਪਿੰਡ ਸਿਰੂ, ਡਾਕਖਾਨਾ ਮਹੋਗ, ਤਹਿਸੀਲ ਥੇਗ ਵਜੋਂ ਹੋਈ ਹੈ। ਖਾਸ ਗੱਲ ਇਹ ਹੈ ਕਿ ਬੱਸ 'ਚ ਸਵਾਰੀਆਂ ਨਾ ਹੋਣ ਦੇ ਕਾਰਨ ਕੋਈ ਹੋਰ ਜਾਨੀ ਨੁਕਸਾਨ ਨਹੀਂ ਹੋਇਆ।