ਪਰਾਲੀ ਨੂੰ ਅੱਗ ਲਾ ਕੇ ਖੇਤੀ ਲਈ ਅਰਬਾਂ ਰੁਪਏ ਦੇ ਲਾਹੇਵੰਦ ਪੋਸ਼ਕ ਤੱਤਾਂ, ਬੈਕਟੀਰੀਆ ਨੂੰ ਨਸ਼ਟ ਕਰ ਦਿੰਦੇ ਨੇ ਕਿਸਾਨ

in #delhi2 years ago

ਪੰਜਾਬ ’ਚ ਪਿਛਲੇ ਕਰੀਬ 10 ਸਾਲਾਂ ਤੋਂ ਕਿਸਾਨ ਝੋਨੇ ਦੀ ਵਾਢੀ ਤੋਂ ਬਾਅਦ ਬਚੀ ਪਰਾਲੀ ਨੂੰ ਖੇਤਾਂ ’ਚ ਅੱਗ ਦੇ ਹਵਾਲੇ ਕਰ ਦਿੰਦੇ ਹਨ। ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਖੇਤ ਖ਼ਾਲੀ ਕਰਨ ਦੀ ਜਲਦੀ ਹੁੰਦੀ ਹੈ। ਜਾਣਕਾਰੀ ਮੁਤਾਬਕ ਪੰਜਾਬ ’ਚ ਕਰੀਬ 15 ਤੋਂ 16 ਲੱਖ ਟਨ ਪਰਾਲੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਪੀਏਯੂ ਮਾਹਿਰਾਂ ਮੁਤਾਬਕ ਕਿਸਾਨ ਪਰਾਲੀ ਨਾਲ ਫ਼ਸਲ ਲਈ ਸਭ ਤੋਂ ਵੱਧ ਜ਼ਰੂਰੀ ਪੋਸ਼ਕ ਤੱਤ ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼ (ਐੱਨਪੀਕੇ) ਨਾਲ ਅਰਬਾਂ ਦੀ ਗਿਣਤੀ ’ਚ ਜ਼ਮੀਨ ਦੇ ਮਿੱਤਰ ਬੈਕਟੀਰੀਆ ਤੇ ਫਫੂੰਦ ਨੂੰ ਵੀ ਸਾਡ਼ ਕੇ ਸੁਆਹ ਕਰ ਦਿੰਦੇ ਹਨ।