ਪੀਯੂ 'ਚ 'ਆਪ' ਦੇ ਨਵੇਂ ਵਿਦਿਆਰਥੀ ਸੰਗਠਨ 'ਚ 200 ਸ਼ਾਮਲ ਹੋਏ ਵਿਦਿਆਰਥੀ

in #delhi2 years ago

ਪੰਜਾਬ ਯੂਨੀਵਰਸਟੀ ਵਿਦਿਆਰਥੀ ਸੰਗਠਨ ਚੋਣਾਂ 'ਚ ਇਸ ਵਾਰ ਆਮ ਆਦਮੀ ਪਾਰਟੀ (ਆਪ) ਦੀ ਵਿਦਿਆਰਥੀ ਇਕਾਈ ਵੀ ਚੋਣਾਂ 'ਚ ਮੈਦਾਨ 'ਚ ਉਤਰਨ ਦਾ ਫੈਸਲਾ ਕਰ ਚੁੱਕੀ ਹੈ। ਕੁÎਝ ਦਿਨ ਪਹਿਲਾਂ ਹੀ ਹਿਸਾਰ 'ਚ ਕਰਵਾਏ ਗਏ ਇਕ ਸਮਾਗਮ 'ਚ 'ਆਪ' ਦੇ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥੀ ਸੰਗਠਨ ਦੀ ਸ਼ੁਰੂਆਤ ਕਰਕੇ ਪੀਯੂ ਨੇਤਾਵਾਂ ਨੂੰ ਇਸ ਸੰਗਠਨ ਨਾਲ ਜੋੜਿਆ ਹੈ। ਅਕਤੂਬਰ 'ਚ ਸੰਭਾਵਿਤ ਵਿਦਿਆਰਥੀ ਸੰਘ ਦੀਆਂ ਚੋਣਾਂ ਨੂੰ ਲੈ ਕੇ 'ਆਪ' ਦੀ ਇਕਾਈ ਨੇ ਵੱਡੇ ਪੱਧਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸੀਵਾਈਐੱਸਐੱਸ ਦੇ ਯੁਵਾ ਨੇਤਾਵਾਂ ਨੇ ਸੰਗਠਨ ਦੇ ਨਾਲ ਨੌਜਵਾਨਾਂ ਨੂੰ ਜੋੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੈ। ਸ਼ਨੀਵਾਰ ਨੂੰ ਸੀਵਾਈਐੱਸਐੱਸ ਪੀਯੂ ਯੂਨਿਟ ਵਲੋਂ ਕਰਵਾਏ ਗਏ ਸਮਾਗਮ 'ਚ ਚੰਡੀਗੜ੍ਹ 'ਆਪ' ਦੇ ਪ੍ਰਰੈਜ਼ੀਡੈਂਟ ਪ੍ਰਰੇਮ ਗਰਗ, ਵਾਈਸ ਪ੍ਰਰੈਜ਼ੀਡੈਂਟ ਲਲਿਤ ਮੋਹਨ, ਯੂਥ 'ਆਪ' ਪ੍ਰਰੈਜ਼ੀਡੈਂਟ ਸੰਨੀ ਅੌਲਖ ਸਮੇਤ ਜਸਬੀਰ ਸਿੰਘ ਲਾਡੀ (ਕੌਂਸਲਰ) ਵੀ ਮੌਜੂਦ ਸਨ। ਇਸ ਮੌਕੇ 'ਤੇ ਪੀਯੂ ਦੇ ਵੱਖ-ਵੱਖ ਵਿਦਿਆਰਥੀ ਸੰਗਠਨਾਂ ਨਾਲ ਜੁੜੇ 200 ਤੋਂ ਵੱਧ ਨੌਜਵਾਨਾਂ ਨੇ 'ਆਪ' ਇਕਾਈ ਨੂੰ ਜੁਆਇਨ ਕੀਤਾ।