ਉਡਦੇ ਜਹਾਜ਼ ਦੀ ਖਿੜਕੀ ਤੋੜਨ ਲੱਗਾ ਪਾਕਿਸਤਾਨੀ ਨੌਜਵਾਨ

in #delhi2 years ago

ਇਕ ਵਿਅਕਤੀ ਅਸਮਾਨ 'ਚ ਉੱਡ ਰਹੇ ਜਹਾਜ਼ ਦੀ ਖਿੜਕੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ।

ਜਹਾਜ਼ 'ਚ ਸਵਾਰ ਨੌਜਵਾਨ ਦੀ ਇਸ ਹਰਕਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਦਿਮਾਗੀ ਹਾਲਤ ਬਿਲਕੁਲ ਠੀਕ ਨਹੀਂ ਹੈ। ਦਰਅਸਲ, ਪੇਸ਼ਾਵਰ ਤੋਂ ਦੁਬਈ ਜਾ ਰਹੀ ਫਲਾਈਟ 'ਚ ਪਾਕਿਸਤਾਨ ਦੇ ਇਕ ਨੌਜਵਾਨ ਨੇ ਅਜੀਬ ਹਰਕਤ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਜਹਾਜ਼ 'ਚ ਮੌਜੂਦ ਸਟਾਫ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਗੁੱਸਾ ਇੰਨਾ ਵਧ ਗਿਆ ਕਿ ਉਸ ਨੇ ਜਹਾਜ਼ 'ਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਨੌਜਵਾਨ ਨੇ ਜਹਾਜ਼ ਦੀ ਖਿੜਕੀ 'ਤੇ ਵੀ ਹਮਲਾ ਕਰ ਦਿੱਤਾ।