ਜੰਗਲਾਤ ਘੁਟਾਲੇ 'ਚ ਗ੍ਰਿਫ਼ਤਾਰ IFS ਅਫ਼ਸਰ ਪ੍ਰਵੀਨ ਕੁਮਾਰ ਦੀ ਅੱਜ ਕੋਰਟ 'ਚ ਪੇਸ਼ੀ

in #delhi2 years ago

ਜੰਗਲਾਤ ਘੁਟਾਲੇ 'ਚ ਵਿਜੀਲੈਂਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਵਿਜੀਲੈਂਸ ਵੱਲੋਂ IFS ਅਫ਼ਸਰ ਪ੍ਰਵੀਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਜੀਲੈਂਸ ਨੇ ਮੁਹਾਲੀ ਦਫ਼ਤਰ 'ਚ ਉਨ੍ਹਾਂ ਤੋਂ 4 ਘੰਟੇ ਪੁੱਛਗਿੱਛ ਕੀਤੀ। 4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰੀ ਕੀਤੀ ਗਈ। ਹਿਰਾਸਤ ਵਿਚ ਲਏ ਅਫ਼ਸਰ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਜੰਗਲਾਤ ਵਿਭਾਗ ਵਿਚ ਹੋਇਆ ਟੀ-ਗਾਰਡ ਘਪਲਾ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆ ਦੇ ਕਹਿਣ 'ਤੇ ਕੀਤਾ ਸੀ। ਵਿਜੀਲੈਂਸ ਮੁਤਾਬਿਕ ਪ੍ਰਵੀਨ ਕੁਮਾਰ ਖਿਲਾਫ਼ ਪੁਖਤਾ ਸਬੂਤ ਮਿਲੇ ਹਨ। ਉਹ ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਫੌਰੈਸਟ ਵਾਈਲਡ ਲਾਈਫ਼ ਦੇ ਅਹੁਦੇ ਤਾਇਨਾਤ ਸਨ। ਜੂਨ ਮਹੀਨੇ 'ਚ ਹੀ ਅਫ਼ਸਰ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ। ਉਨ੍ਹਾਂ 'ਤੇ ਗਿਲਜੀਆਂ ਨਾਲ ਮਿਲ ਕੇ ਟ੍ਰੀ ਗਾਰਡ ਲਗਾਉਣ 'ਚ ਪੈਸੇ ਦੇ ਗਬਨ ਦਾ ਇਲਜ਼ਾਮ ਲੱਗਾ ਸੀ।