ਮੁੱਖ ਮੰਤਰੀ Bhagwant Mann ਨਾਲ ਮੀਟਿੰਗ ਤੋਂ ਬਾਅਦ ਕੀ ਬੋਲੇ Joginder Singh ਉਗਰਾਹਾਂ?

in #delhi2 years ago

ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਜੱਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅਜੇ ਕਿਸੇ ਵੀ ਮੁੱਦੇ ਉੱਤੇ ਕੋਈ ਫੈਸਲਾ ਨਹੀਂ ਹੋਇਆ ਹੈ। ਮੀਟਿੰਗ ਵਿਚ ਘੱਟ ਸਮੇਂ ਵਿਚ ਪੱਕਣ ਵਾਲੀਆਂ ਫਸਲਾਂ ਉੱਤੇ ਐੱਮਐੱਸਪੀ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਇਸ ਦੌਰਾਨ ਸਰਕਾਰ ਵਲੋਂ ਪ੍ਰਪੋਜ਼ਲ ਸੀ ਕਿ ਕਿਹੜੀਆਂ ਅਜਿਹੀਆਂ ਜ਼ਮੀਨਾਂ ਹਨ ਜਿਨ੍ਹਾਂ ਨੂੰ 6 ਮਹੀਨੇ ਵਿਹਲਾ ਰੱਖਿਆ ਜਾ ਸਕਦਾ ਹੈ, ਜਿਨ੍ਹਾਂ ਉੱਤੇ ਝੋਨਾ ਨਾ ਬੀਜਿਆ ਜਾਵੇ ਤਾਂ ਜੋ ਪਾਣੀ ਤੇ ਡੀਜ਼ਲ ਦੀ ਬਚਲ ਹੋ ਸਕੇ। ਇਸ ਦੌਰਾਨ ਉਗਰਾਹਾਂ ਜੱਥੇਬੰਦੀ ਵਲੋਂ ਇਸ ਮਿਆਦ ਲਈ 50 ਹਜ਼ਾਰ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ 15 ਜੂਨ ਤੋਂ 15 ਅਗਸਤ ਦੇ ਦੋ ਮਹੀਨਿਆਂ ਤੱਕ ਜੇਕਰ ਕੋਈ ਕਿਸਾਨ ਆਪਣੀ ਜ਼ਮੀਨ ਉੱਤੇ ਫਸਲ ਨਹੀਂ ਬੀਜਦਾ ਤਾਂ ਉਸ ਨੂੰ 10 ਹਜ਼ਾਰ ਰੁਪਏ ਮੁਆਵਜ਼ੇ ਬਾਰੇ ਵਿਚਾਰ ਕੀਤਾ ਗਿਆ ਹੈ।ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਇਸ ਮੀਟਿੰਗ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨਾਲ 2 ਵਜੇ ਪੰਜਾਬ ਭਵਨ ਵਿਖੇ ਮੀਟਿੰਗ ਹੈ। ਇਸ ਦੌਰਾਨ ਫਸਲਾਂ ਨਾਲ ਸਬੰਧਿਤ ਮਸਲੇ ਵਿਚਾਰੇ ਜਾਣਗੇ।