ਆਪਣੇ ਵਾਲ ਅਤੇ ਦਾੜ੍ਹੀ ਕਟਵਾਉਣ ਦੇ ਕੋਰ ਦੇ ਬੂਟ ਕੈਂਪ ਨਿਯਮ ਤੋਂ ਛੋਟ ਪ੍ਰਾਪਤ ਕਰਨ ਲਈ ਕੀਤੀ ਅਪੀਲ

in #delhi2 years ago

ਦੁਨੀਆ ਦਾ ਸ਼ਇਦ ਹੀ ਕੋਈ ਅਜਿਹਾ ਦੇਸ਼ ਹੋਵੇਗਾ ਜਿੱਥੇ ਸਿੱਖ ਧਰਮ ਦੇ ਲੋਕ ਨਾ ਰਹਿੰਦੇ ਹੋਣ। ਸਿੱਖ ਆਪਣੀ ਪੱਗੜੀ ਅਤੇ ਵੱਖਰੀ ਪਹਿਚਾਣ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ ਸਿੱਖ ਕਈ ਅਹਿਮ ਅਹੁਦਿਆਂ 'ਤੇ ਆਪਣੀਆਂ ਸੇਵਾਂਵਾਂ ਦੇ ਰਹੇ ਹਨ । ਭਾਵੇਂ ਕੀ ਕਈ ਦੇਸ਼ਾਂ ਵਿੱਚ ਸੈਨਾਂ ਵਿੱਚ ਸ਼ਾਮਲ ਹੋਣ ਲਈ ਸਿੱਖਾਂ ਨੂੰ ਪੱਗ ਬੰਨ੍ਹਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਅਜੇ ਵੀ ਕਈ ਦੇਸ਼ ਹਨ ਜਿਨ੍ਹਾਂ ਵਿੱਚ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ । ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਕੋਲੰਬੀਆ ਵਿੱਚ ਜਿੱਥੇ ਯੂਐਸ ਮਰੀਨ ਕੋਰ ਵਿੱਚ ਸ਼ਾਮਲ ਹੋਣ ਲਈ ਤਿੰਨ ਸਿੱਖ ਰੰਗਰੂਟਾਂ ਨੇ ਡਿਸਟ੍ਰਿਕਟ ਆਫ਼ ਕੋਲੰਬੀਆ ਦੀ ਸੰਘੀ ਅਦਾਲਤ ਵਿੱਚ ਆਪਣੇ ਵਾਲ ਕੱਟਣ ਅਤੇ ਦਾੜ੍ਹੀ ਨੂੰ ਕਟਵਾਉਣ ਦੇ ਕੋਰ ਦੇ ਬੂਟ ਕੈਂਪ ਨਿਯਮ ਤੋਂ ਤੁਰੰਤ ਛੋਟ ਪ੍ਰਾਪਤ ਕਰਨ ਲਈ ਐਮਰਜੈਂਸੀ ਅਪੀਲ ਕੀਤੀ ਹੈ।