ਗ਼ਰੀਬਾਂ ਦੀ ਸਰਕਾਰੀ ਕਣਕ ਖਾਣ ਵਾਲਾ ਬੋਲਿਆ, ‘ਮੈਂ ਹੋਰਾਂ ਦਾ ਪਰਦਾਫਾਸ਼ ਕਰਾਂਗਾ’

in #delhi2 years ago

ਸਰਕਾਰ ਵਲੋਂ ਗ਼ਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਨੂੰ ਖਾਣ ਵਾਲੇ ਅਮੀਰ ਲੋਕਾਂ ਤੋਂ ਪੰਜਾਬ ਦੇ ਲੋਕ ਹੁਣ ਸੁਚੇਤ ਹੋ ਗਏ ਹਨ। ਬੀਤੇ ਦਿਨੀਂ ਪੰਜਾਬ ਦੇ ਤਰਨਤਾਰਨ ਸ਼ਹਿਰ 'ਚ ਸਰਕਾਰੀ ਡਿਪੂ ਤੋਂ ਲਗਜ਼ਰੀ ਕਾਰ 'ਚ ਕਣਕ ਲੈਣ ਆਏ ਇਕ ਵਿਅਕਤੀ ਦੀ ਵੀਡੀਓ ਵਾਇਰਲ ਹੋਈ ਸੀ। ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਕੋਈ ਹੋਰ ਨਹੀਂ ਸਗੋਂ ਖਡੂਰ ਸਾਹਿਬ ਦੇ ਪਿੰਡ ਧੂੰਦਾ ਦਾ ਆਮ ਆਦਮੀ ਪਾਰਟੀ ਪੰਚਾਇਤ ਮੈਂਬਰ ਸੀ, ਜੋ ਸਰਕਾਰੀ ਕਣਕ ਦੀ ਵੰਡ ਦੌਰਾਨ ਕਾਰ ਵਿੱਚ ਕਣਕ ਦੇ ਤੋੜੇ ਰੱਖਦਾ ਦਿਖਾਈ ਦੇ ਰਿਹਾ ਸੀ।ਮਿਲੀ ਜਾਣਕਾਰੀ ਅਨੁਸਾਰ ਜਗਜੀਤ ਜੱਗਾ ਪਹਿਲਾਂ ਕਾਂਗਰਸ ’ਚ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਸਾਰ ਹੀ ਉਨ੍ਹਾਂ ਨੇ ਪਾਰਟੀ ਬਦਲ ਲਈ ਸੀ। ਕਾਂਗਰਸ ਦੇ ਸਮੇਂ ਤੋਂ ਉਨ੍ਹਾਂ ਦਾ ਪੀਲਾ ਕਾਰਡ ਬਣਿਆ ਹੋਇਆ ਸੀ ਅਤੇ ਉਹ ਕਾਫ਼ੀ ਸਮੇਂ ਤੋਂ ਕਣਕ ਲੈ ਰਿਹਾ ਹੈ। ਇਸ ਸਬੰਧ ’ਚ ਜੱਗਾ ਨੇ ਕਿਹਾ ਕਿ ਉਸ ਨੇ ਸਰਕਾਰੀ ਕਣਕ ਲੈ ਕੇ ਕੋਈ ਗ਼ਲਤੀ ਨਹੀਂ ਕੀਤੀ, ਕਿਉਂਕਿ ਬਹੁਤ ਸਾਰੇ ਅਮੀਰ ਲੋਕ ਵੀ ਕਣਕ ਲੈਂਦੇ ਹਨ। ਉਨ੍ਹਾਂ ਕੋਲ ਉਕਤ ਸਾਰੇ ਲੋਕਾਂ ਦੀ ਲਿਸਟ ਹੈ, ਜਿਸਨੂੰ ਉਹ ਬਹੁਤ ਜਲਦੀ ਸਭ ਦੇ ਸਾਹਮਣੇ ਪੇਸ਼ ਕਰ ਦੇਣਗੇ।