ਮੰਦਰ ਕਮੇਟੀ ਦਾ ਕੀਤਾ ਸਨਮਾਨ

in #delhi2 years ago

ਸਥਾਨਕ ਇੰਦਰਾ ਕਾਲੋਨੀ 'ਚ ਚੱਲ ਰਹੀ ਬਾਲ ਰਾਮਲੀਲ੍ਹਾ ਕਮੇਟੀ ਦੇ ਪ੍ਰਬੰਧਕਾਂ ਨੇ ਬੀਤੀ ਰਾਤ ਸ਼੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਦੇ ਪ੍ਰਧਾਨ ਤੇ ਮੈਂਬਰਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ। ਕੌਂਸਲਰ ਅਮਰਜੀਤ ਸਿੰਘ ਕਾਲਾ ਤੇ ਕੌਂਸਲਰ ਪਰਮਜੀਤ ਸਿੰਘ ਪੰਮੀ ਨੇ ਦੱਸਿਆ ਸ਼੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਦੀਆਂ ਸਮਾਜਿਕ ਤੇ ਧਾਰਮਿਕ ਸਰਗਰਮੀਆਂ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਇਹ ਸੰਸਥਾ ਦੇ ਪ੍ਰਧਾਨ ਨੰਦ ਕਿਸ਼ੋਰ ਤੇ ਹੋਰ ਸਾਰੇ ਮੈਂਬਰ ਹੀ ਸ਼ਲਾਘਾ ਦੇ ਪਾਤਰ ਹਨ, ਜੋਕਿ ਹਰ ਧਾਰਮਿਕ ਪੋ੍ਗਰਾਮਾਂ ਤੇ ਤਿਉਹਾਰਾਂ ਨੂੰ ਸ਼ਰਧਾ ਤੇ ਉਤਸਾਹ ਨਾਲ ਮਨਾਉਂਦੇ ਹਨ। ਇਸ ਦੌਰਾਨ ਬਾਲ ਰਾਮਲੀਲ੍ਹਾ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਸਿਰੋਪਾਓ ਪਾ ਕੇ ਸਨਮਾਨ ਦਿੱਤਾ ਗਿਆ।