ਆਕਲੈਂਡ: ਸਿੱਖ ਬੱਚੀ ਨੇ ‘ਸਕੂਲ ਬੋਰਡ ਮੈਂਬਰਜ਼’ ਚੋਣ ਜਿੱਤ ਕੇ ਵਧਾਇਆ ਮਾਣ

in #delhi2 years ago

ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਖ਼ਾਸ ਕਰ ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖ਼ੁਸ਼ੀ ਹੋਵੇਗੀ ਕਿ ‘ਵੈਸਟਲੇਕ ਗਰਲਜ਼ ਹਾਈ ਸਕੂਲ’ ਨੌਰਥ ਸ਼ੋਰ ਜਿਥੇ ਬਹੁ ਗਿਣਤੀ ਇਥੋਂ ਦੇ ਸਥਾਨਕ ਬੱਚਿਆਂ ਦੀ ਹੀ ਹੈ ਅਤੇ ਸਿਰਫ਼ 2-3 ਪੰਜਾਬੀ ਲੜਕੀਆਂ ਹੀ ਇਥੇ ਪੜ੍ਹਦੀਆਂ ਹੋਣਗੀਆਂ, ਵਿਖੇ ਹੋਈਆਂ ਬੋਰਡ ਮੈਂਬਰ ਚੋਣਾਂ ਵਿਚ ਇਕ ਨਿਊਜ਼ੀਲੈਂਡ ਜਨਮੀ ਦਸਤਾਰਧਾਰੀ ਸਿੱਖ ਬੱਚੀ ਜੱਪਨ ਕੌਰ ਨੇ ਵਿਦਿਆਰਥੀਆਂ ਦੇ ਵੱਡੇ ਵਰਗ ਦਾ ਵਿਸ਼ਵਾਸ ਜਿਤਦਿਆਂ 47.32% ਵੋਟਾਂ ਨਾਲ ਜਿੱਤ ਹਾਸਲ ਕਰ ਕੇ ਇਕ ਤਰ੍ਹਾਂ ਨਾਲ ਇਤਿਹਾਸਕ ਪ੍ਰਾਪਤੀ ਕੀਤੀ ਹੈ।