ਆਰਮੀ ਜਵਾਨਾਂ ਨੇ ਪਾਣੀ ਦੀ ਬੋਤਲ ਪਿੱਛੇ ਹੋਟਲ ਮਾਲਕ ਤੇ ਪੁਲਿਸ ਵਾਲੇ ਕੁੱਟੇ

in #delhi2 years ago

ਝਾਰਖੰਡ 'ਚ ਮਿਨਰਲ ਵਾਟਰ ਦੀ ਬੋਤਲ ਨੂੰ ਲੈ ਕੇ ਫੌਜ ਦੇ ਜਵਾਨਾਂ ਨੇ ਖੂਬ ਹੰਗਾਮਾ ਕੀਤਾ। ਇਸ ਦੌਰਾਨ ਹੋਟਲ ਮਾਲਕ ਨਾਲ ਭਿੜੇ ਫੌਜੀ ਜਵਾਨਾਂ ਨੇ ਪੁਲਿਸ ਵਾਲਿਆਂ ਦੀ ਕੁੱਟਮਾਰ ਵੀ ਕੀਤੀ।

ਇਸ ਮਾਮਲੇ 'ਚ ਫੌਜ ਦੇ ਦੋ ਜਵਾਨਾਂ ਅਤੇ ਧਨਬਾਦ ਪੁਲਿਸ ਫੋਰਸ 'ਚ ਤਾਇਨਾਤ ਇਕ ਜਵਾਨ ਨੂੰ ਸਖਤ ਮਿਹਨਤ ਤੋਂ ਬਾਅਦ ਕਾਬੂ ਕੀਤਾ ਜਾ ਸਕਿਆ। ਪੁਲਿਸ ਅਧਿਕਾਰੀਆਂ ਨਾਲ ਝਗੜੇ ਦੇ ਮਾਮਲੇ ਵਿੱਚ ਤਿੰਨ ਜਵਾਨਾਂ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।