ਆਟਾ-ਦਾਲ ਸਕੀਮ ਤਹਿਤ ਆਈ ਸੁਸਰੀ ਲੱਗੀ ਕਣਕ

in #delhi2 years ago

ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਫੇਰੋਚੇਚੀ ਦੇ ਲੋਕਾਂ ਨੇ ਆਟਾ-ਦਾਲ ਸਕੀਮ ਤਹਿਤ ਮਿਲਣ ਵਾਲੀ ਕਣਕ ਖ਼ਰਾਬ ਹੋਣ ਦੇ ਦੋਸ਼ ਲਗਾਏ ਹਨ।

ਇਸ ਸਬੰਧੀ ਪਿੰਡ ਦੇ ਪੰਚ ਸੁਰਿੰਦਰ ਸਿੰਘ, ਪੰਚ ਜੋਗਿੰਦਰ ਮਸੀਹ, ਭਲਵਾਨ ਗੁਰਜੋਧ ਜੋਧਾ ਅਤੇ ਸ਼ੰਗਾਰਾ ਸਿੰਘ ਨੇ ਦੱਸਿਆ ਕਿ ਡਿੱਪੂ ਵਿੱਚ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਯੋਜਨਾ ਤਹਿਤ ਲੋੜਵੰਦ ਲੋਕਾਂ ਨੂੰ ਮੁਫ਼ਤ ਵੰਡਣ ਲਈ ਪਹੁੰਚੀ ਕਣਕ ਨੂੰ ਸੁਸਰੀ ਲੱਗੀ ਹੋਈ ਸੀ। ਪਿੰਡ ਵਿੱਚ ਜਦੋਂ ਕਣਕ ਲੈਣ ਲਈ ਅਨਾਊਂਸਮੈਂਟ ਕੀਤੀ ਗਈ ਤਾਂ ਡਿੱਪੂ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਪਹੁੰਚ ਗਏ।

ਇਸ ਮੌਕੇ ਜਦੋਂ ਡਿੱਪੂ ਹੋਲਡਰ ਨੇ ਕਣਕ ਵੰਡਣੀ ਸ਼ੁਰੂ ਕੀਤੀ ਤਾਂ ਕਣਕ ਦੀ ਹਾਲਤ ਕਾਫ਼ੀ ਖ਼ਰਾਬ ਸੀ। ਇਸ ਕਾਰਨ ਲੋੜਵੰਦ ਲੋਕਾਂ ਨੇ ਇਹ ਕਣਕ ਲੈਣ ਤੋਂ ਇਨਕਾਰ ਕਰ ਦਿੱਤਾ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪਿੰਡ ਦੇ ਕੁਝ ਧਨਾਢ ਲੋਕਾਂ ਨੇ ਖ਼ਰਾਬ ਕਣਕ ਲੈ ਕੇ ਮੌਕੇ ਉੱਤੇ ਹੀ ਉੱਥੇ ਪਹੁੰਚੇ ਵਪਾਰੀਆਂ ਨੂੰ ਸਸਤੇ ਰੇਟ ਵਿੱਚ ਹੀ ਵੇਚ ਦਿੱਤੀ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਸਾਫ਼ ਸੁਥਰੀ ਅਤੇ ਖਾਣਯੋਗ ਕਣਕ ਮੁਹੱਈਆ ਕਰਵਾਈ ਜਾਵੇ।