PM ਮੋਦੀ ਨੇ INS ਵਿਕਰਾਂਤ ਕੀਤਾ ਦੇਸ਼ ਸਪੁਰਦ, ਜਲ ਸੈਨਾ ਦੇ ਨਵੇਂ ਝੰਡੇ ਦਾ ਵੀ ਕੀਤਾ ਉਦਘਾਟਨ

in #delhi2 years ago

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਸ਼ੁੱਕਰਵਾਰ ਨੂੰ ਕੋਚੀ ਵਿੱਚ ਕੋਚੀ ਸ਼ਿਪਯਾਰਡ ਲਿਮਟਿਡ ਦੁਆਰਾ ਬਣਾਏ ਗਏ ਦੇਸ਼ ਦੇ ਪਹਿਲੇ ਸਵਦੇਸ਼ੀ ਜਹਾਜ਼ ਕੈਰੀਅਰ ਆਈਐਨਐਸ ਵਿਕਰਾਂਤ (INS Vikrant) ਨੂੰ ਜਲ ਸੈਨਾ (Indian Navy) ਨੂੰ ਸਮਰਪਿਤ ਕੀਤਾ। ਇਹ ਭਾਰਤ ਦੇ ਸਮੁੰਦਰੀ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਜੰਗੀ ਬੇੜਾ ਹੈ। ਪ੍ਰਧਾਨ ਮੰਤਰੀ ਮੋਦੀ (PM Modi) ਨੇ ਕੋਚੀਨ ਸ਼ਿਪਯਾਰਡ ਵਿਖੇ 20,000 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਵਦੇਸ਼ੀ ਅਤਿ-ਆਧੁਨਿਕ ਆਟੋਮੈਟਿਕ ਉਪਕਰਨਾਂ ਨਾਲ ਏਅਰਕ੍ਰਾਫਟ ਕੈਰੀਅਰ INS ਵਿਕਰਾਂਤ ਨੂੰ ਚਾਲੂ ਕੀਤਾ।