ਪੰਜਾਬ 'ਚ ਮਸੀਹੀ ਸਮਾਜ ਤੇ ਗਿਰਜਿਆਂ ਦੀ ਸੁਰੱਖਿਆ ਲਈ ਹਾਈਕੋਰਟ ’ਚ ਪਟੀਸ਼ਨ ਦਾਖ਼ਲ

in #delhi2 years ago

ਤਰਨਤਾਰਨ ਦੇ ਪੱਟੀ ਨੇੜੇ ਯੀਸ਼ੂ ਮਸੀਹ ਦੇ ਬੁੱਤ ਦੀ ਭੰਨ ਤੋੜ ਕੀਤੇ ਜਾਣ ਤੋਂ ਰੌਅ ਵਿੱਚ ਆਇਆ ਮਸੀਹੀ ਸਮਾਜ, ਮਸੀਹੀਆਂ ਤੇ ਗਿਰਜਿਆਂ ਦੀ ਸੁਰੱਖਿਆ ਲਈ ਹਾਈਕੋਰਟ (High Court) ਪੁੱਜ ਗਿਆ ਹੈ। ਇੱਕ ਪਟੀਸ਼ਨ ਵਿੱਚ ਨੈਸ਼ਨਲ ਕਿ੍ਸ਼ਚੀਅਨ ਲੀਗ (National Christian League) ਨੇ ਕਿਹਾ ਹੈ ਕਿ ਤਰਨਤਾਰਨ ਜਿਲ੍ਹੇ ਵਿੱਚ 30 ਤੇ 31 ਅਗਸਤ ਨੂੰ ਯੀਸੂ ਮਸੀਹ ਦੇ ਬੁੱਤਾਂ ਦੀ ਭੰਨ ਤੋੜ ਤੇ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਇਸ ਵਿੱਚ ਕਿਹਾ ਹੈ ਕਿ ਇਸ ਸਬੰਧੀ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਮੀਡੀਆ ਸਾਹਮਣੇ ਆਏ ਹਨ ਤੇ ਇਹ ਮੰਨਿਆ ਹੈ ਕਿ ਉਕਤ ਹਾਲਾਤ ਖਤਰੇ ਦੀ ਘੰਟੀ ਹੈ।ਲੀਗ ਦੇ ਪ੍ਰਧਾਨ ਜਗਦੀਸ਼ ਮਸੀਹ ਤੇ ਚੰਡੀਗੜ੍ਹ ਦੇ ਸੁਖਜਿੰਦਰ ਗਿੱਲ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਨਿਆਂ ਤੇ ਭਲਾਈ ਦੇ ਮੱਦੇਨਜ਼ਰ ਪੰਜਾਬ ਵਿੱਚ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਢੁੱਕਵੀਂ ਹਦਾਇਤਾਂ ਕੀਤੀਆਂ ਜਾਣ।