ਸਰਕਾਰ ਪਸ਼ੂਆਂ ਦੇ ਚਮੜੀ ਰੋਗ ਨੂੰ ਐਮਰਜੈਂਸੀ ਹਲਾਤ ਘੋਸ਼ਿਤ ਕਰੇ

in #delhi2 years ago

ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਏਕਤਾ ਪੰਜਾਬ ਦੀ ਕੋਰ ਕਮੇਟੀ ਦੀ ਮੀਟਿੰਗ ਭੁਪਿੰਦਰ ਸਿੰਘ ਤਖੱਤਮਲ ਦੇ ਗ੍ਹਿ ਵਿਖੇ ਹੋਈ। ਜਿਸ ਵਿਚ ਵਿਚਾਰ ਕਰਦਿਆਂ ਸੂਬਾ ਪ੍ਰਧਾਨ ਨਿਰਵੈਲ ਸਿੰਘ ਡਾਲੇਕੇ ਨੇ ਕਿਹਾ ਕਿ ਸੂਬੇ ਅੰਦਰ ਦੁਧਾਰੂ ਪਸ਼ੂਆ ਦਾ ਚਮੜੀ ਰੋਗ ਤੇਜ਼ੀ ਨਾਲ ਵੱਧ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ, ਜਿਸ ਨਾਲ ਪਸ਼ੂ ਪਾਲਕਾਂ ਨੂੰ ਹੁਣ ਤਕ ਲੱਖਾਂ ਰੁਪਿਆ ਦਾ ਘਾਟਾ ਪੈ ਚੁੱਕਾ ਹੈ।

ਉਨ੍ਹਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਪਿੰਡਾਂ ਦੇ ਵਿਚ ਚਲ ਰਹੀਆਂ ਡਿਸਪੈਂਸਰੀਆਂ ਤੇ ਪਸ਼ੂ ਹਸਪਤਾਲ ਸਟਾਫ਼ ਦੀ ਕਮੀ ਨੂੰ ਤੁਰੰਤ ਦੂਰ ਕਰ ਕੇ ਇਨ੍ਹਾਂ ਹਸਪਤਾਲਾਂ ਦੇ ਅੰਦਰ ਸਬੰਧਤ ਵੈਕਸੀਨ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ। ਉਨਾਂ੍ਹ ਮੰਗ ਕੀਤੀ ਕਿ ਜਿਨ੍ਹਾਂ ਪਸ਼ੂ ਪਾਲਕਾਂ ਦੇ ਪਸ਼ੂ ਉਕਤ ਬਿਮਾਰੀ ਕਾਰਨ ਮਰ ਚੁੱਕੇ ਹਨ। ਉਨ੍ਹਾਂ ਕਿਸਾਨਾਂ ਨੂੰ ਪ੍ਰਤੀ ਪਸ਼ੂ 1 ਲੱਖ ਰੁਪਏ ਤੇ ਬਿਮਾਰ ਪਸ਼ੂਆਂ ਦੇ ਮਾਲਕਾਂ ਨੂੰ ਪ੍ਰਤੀ ਪਸ਼ੂ ਦੇ ਹਿਸਾਬ ਨਾਲ 50 ਹਜ਼ਾਰ ਰੁਪਏ ਇਲਾਜ ਲਈ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਮਜ਼ਦੂਰਾਂ ਸਿਰ ਚੜਿਆ ਸਮੁੱਚਾ ਕਰਜ਼ਾ ਮਾਫ਼ ਕੀਤਾ ਜਾਵੇ ਤੇ ਸੀ-2 ਦੇ ਫਾਰਮੂਲੇ ਨਾਲ ਫ਼ਸਲਾਂ ਦੇ ਲਾਹੇਵੰਦ ਭਾਅ ਦਿੱਤੇ ਜਾਣ। ਜੇਕਰ ਇਨ੍ਹਾਂ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਪਿੰਡਾਂ ਵਿਚ ਮੀਟਿੰਗਾਂ ਲਗਾ ਕੇ ਕਿਸਾਨਾਂ ਨੂੰ ਲਾਮਬੰਦ ਕਰ ਕੇ ਸੰਘਰਸ਼ ਵਿੱਿਢਆ ਜਾਵੇਗਾ। ਇਸ ਮੌਕੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਕੱਦਗਿੱਲ, ਧੀਰ ਸਿੰਘ ਕੱਦਗਿੱਲ, ਖਜ਼ਾਨਚੀ ਮੋਲਕ ਸਿੰਘ ਗੋਰਖਾ, ਪ੍ਰਗਟ ਸਿੰਘ ਠੱਠਾ, ਜਥੇਬੰਦਕ ਸਕੱਤਰ ਸਤਨਾਮ ਸਿੰਘ ਜੌਹਲ, ਪ੍ਰਰੈੱਸ ਸਕੱਤਰ ਨਿਸ਼ਾਨ ਸਿੰਘ ਸਾਂਘਣਾ, ਸੁਖਦੇਵ ਸਿੰਘ ਸਾਂਘਣਾ ਆਦਿ ਹਾਜ਼ਰ ਸਨ।