ਜ਼ਿਲ੍ਹੇ 'ਚ ਕੋਰੋਨਾ ਟੈਸਟਿੰਗ ਬੰਦ, ਲੈਬ ਦੇ ਮੁਲਾਜ਼ਮਾਂ ਕੀਤੀ ਹੜਤਾਲ

in #delhi2 years ago

ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ ਸਥਿਤ ਸਵਾਈਨ ਫਲੂ ਟੈਸਟਿੰਗ ਲੈਬ ਦਾ ਸਟਾਫ਼ ਇਕ ਵਾਰ ਫਿਰ ਸ਼ੁੱਕਰਵਾਰ ਨੂੰ ਹੜਤਾਲ 'ਤੇ ਚਲੇ ਗਏ। ਇਸ ਦੌਰਾਨ ਮੁਲਾਜ਼ਮਾਂ ਨੇ ਕੋਰੋਨਾ ਟੈਸਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ। ਅਜਿਹੇ 'ਚ ਜ਼ਿਲ੍ਹੇ ਦੇ ਵੱਖ-ਵੱਖ ਸਿਹਤ ਕੇਂਦਰਾਂ ਤੋਂ ਇਸ ਲੈਬ ਵਿਚ ਲਿਆਂਦੇ ਗਏ ਸੈਂਪਲ ਵਾਪਸ ਭੇਜ ਦਿੱਤੇ ਗਏ। ਦਰਅਸਲ, ਕੋਰੋਨਾ ਦੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਸੂਬੇ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿਚ 800 ਤੋਂ ਵੱਧ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ। ਇਨਾਂ੍ਹ ਵਿੱਚ ਲੈਬ ਟੈਕਨੀਸ਼ੀਅਨ ਅਤੇ ਦਰਜਾ ਚਾਰ ਕਰਮਚਾਰੀ ਸ਼ਾਮਲ ਹਨ। ਮੈਡੀਕਲ ਕਾਲਜ ਅੰਮਿ੍ਤਸਰ ਵਿਖੇ ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜਮ ਆਗੂ ਆਸ਼ਾ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਨੌਕਰੀਆਂ 'ਤੇ ਅਸਥਿਰਤਾ ਦੀ ਤਲਵਾਰ ਲਟਕ ਰਹੀ ਹੈ। ਸਰਕਾਰ ਕਿਸੇ ਵੀ ਸਮੇਂ ਸਾਨੂੰ ਬਾਹਰ ਕੱਢ ਸਕਦੀ ਹੈ। ਹੁਣ ਨਵੰਬਰ ਮਹੀਨੇ ਵਿਚ ੳਨਾਂ੍ਹ ਦੀਆਂ ਸੇਵਾਵਾਂ ਖਤਮ ਕਰਨ ਲਈ ਕਿਹਾ ਗਿਆ ਹੈ।