ਅਹਿਮਦਾਬਾਦ ਪੁਲੀਸ ਨੇ ਸਾਡੇ ਗੁਜਰਾਤ ਵਿਚਲੇ ਡੇਟਾ ਮੈਨੇਜਮੈਂਟ ਦਫ਼ਤਰ ’ਤੇ ਛਾਪਾ ਮਾਰਿਆ: ‘ਆਪ’

in #delhi2 years ago

ਆਮ ਆਦਮੀ ਪਾਰਟੀ ਆਗੂਆਂ ਨੇ ਪਾਰਟੀ ਦੇ ਅਹਿਮਦਾਬਾਦ ਦੇ ਨਵਰੰਗਪੁਰਾ ਇਲਾਕੇ ਵਿਚਲੇ ਆਪਣੇ ਡੇਟਾ ਮੈਨੇਜਮੈਂਟ ਦਫ਼ਤਰ ’ਤੇ ਪੁਲੀਸ ਵੱਲੋਂ ਛਾਪੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਇਹ ਛਾਪੇ ਅਜਿਹੇ ਮੌਕੇ ਮਾਰੇ ਗਏ ਹਨ ਜਦੋਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੋ ਰੋਜ਼ਾ ਗੁਜਰਾਤ ਫੇਰੀ ’ਤੇ ਹਨ। ‘ਆਪ’ ਆਗੂਆਂ ਨੇ ਕਿਹਾ ਕਿ ਛਾਪਿਆਂ ਦੌਰਾਨ ਪੁਲੀਸ ਨੂੰ ਕੁਝ ਨਹੀਂ ਮਿਲਿਆ। ਉਧਰ ਅਹਿਮਦਾਬਾਦ ਪੁਲੀਸ ਨੇ ਅਜਿਹੇ ਕਿਸੇ ਛਾਪੇ ਤੋਂ ਇਨਕਾਰ ਕੀਤਾ ਹੈ। ਅਹਿਮਦਾਬਾਦ ਪੁਲੀਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਕਿਹਾ, ‘‘ਸਾਨੂੰ ਸੋਸ਼ਲ ਮੀਡੀਆ ਜ਼ਰੀਏ ਪਤਾ ਲੱਗਾ ਹੈ ਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿਟੀ ਪੁਲੀਸ ਨੇ ਐਤਵਾਰ ਨੂੰ ‘ਆਪ’ ਦਫ਼ਤਰ ’ਤੇ ਛਾਪਾ ਮਾਰਿਆ ਸੀ। ਸਿਟੀ ਪੁਲੀਸ ਨੇ ਅਜਿਹਾ ਕੋਈ ਛਾਪਾ ਨਹੀਂ ਮਾਰਿਆ।’’