5 ਕਰੋੜ ਦੀ ਟਰਨਓਵਰ ਵਾਲੇ ਪਟਾਕਾ ਟਰੇਡਰ ਬਰਾਸੋ ਫਾਇਰਵਰਕਸ ’ਚ GST ਦੀ ਰੇਡ, 5 ਘੰਟੇ ਚੱਲੀ ਜਾਂਚ

in #delhi2 years ago

ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਹੋਣ ਵਾਲੀ ਪਟਾਕਿਆਂ ਦੀ ਵਿਕਰੀ ਤੋਂ ਟੈਕਸ ਕੁਲੈਕਸ਼ਨ ਨੂੰ ਲੈ ਕੇ ਸਟੇਟ ਜੀ. ਐੱਸ. ਟੀ. ਵਿਭਾਗ ਸਰਗਰਮ ਹੋ ਚੁੱਕਾ ਹੈ। 18 ਫ਼ੀਸਦੀ ਦੀ ਦਰ ਨਾਲ ਲੱਗਣ ਵਾਲੇ ਜੀ. ਐੱਸ. ਟੀ. ਜ਼ਰੀਏ ਵਿਭਾਗ ਵੱਲੋਂ ਕਰੋੜਾਂ ਰੁਪਏ ਦੀ ਕੁਲੈਕਸ਼ਨ ਦਾ ਟਾਰਗੈੱਟ ਰੱਖਿਆ ਗਿਆ, ਜਿਸ ਦੇ ਮੱਦੇਨਜ਼ਰ ਵਿਭਾਗ ਵੱਲੋਂ ਪਟਾਕਾ ਟਰੇਡਰਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਲੜੀ ਵਿਚ ਸਟੇਟ ਜੀ. ਐੱਸ. ਟੀ. ਮੋਬਾਇਲ ਵਿੰਗ ਨੇ ਬੀਤੇ ਦਿਨ ਪਟਾਕਿਆਂ ਦੇ ਵੱਡੇ ਟਰੇਡਰ ਬਰਾਸੋ ਫਾਇਰਵਰਕਸ ’ਤੇ ਰੇਡ ਕਰਕੇ ਰਿਕਾਰਡ ਦੀ ਜਾਂਚ ਕੀਤੀ।
ਮੋਬਾਇਲ ਵਿੰਗ ਦੇ ਡਿਪਟੀ ਡਾਇਰੈਕਟਰ ਦਪਿੰਦਰ ਸਿੰਘ ਗਰਚਾ ਦੀ ਪ੍ਰਧਾਨਗੀ ਵਿਚ ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਡੀ. ਐੱਸ. ਚੀਮਾ ਅਤੇ ਮ੍ਰਿਣਾਲ ਸ਼ਰਮਾ ਦੀ ਟੀਮ ਨੇ ਬਰਾਸੋ ਫਾਇਰਵਰਕਸ ਦੇ ਪ੍ਰਿੰਸੀਪਲ ਵਰਕ ਪਲੇਸ ਖਾਂਬਰਾ ਅਤੇ ਦੂਜੇ ਯੂਨਿਟ ਭੋਗਪੁਰ ਦੇ ਧਮੌਲੀ ਵਿਚ ਰੇਡ ਕੀਤੀ। 5 ਕਰੋੜ ਤੋਂ ਵੱਧ ਦੀ ਟਰਨਓਵਰ ਵਾਲੇ ਬਰਾਸੋ ਫਾਇਰਵਰਕਸ ਦਾ ਕੰਮ ਮੁੱਖ ਤੌਰ ’ਤੇ ਦੁਸਹਿਰਾ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਟਰੇਡਰ ਵੱਲੋਂ ਵਧੇਰੇ ਮਾਲ ਤਾਮਿਲਨਾਡੂ ਦੇ ਸ਼ਿਵਕਾਸ਼ੀ ਤੋਂ ਇੰਪੋਰਟ ਕੀਤਾ ਜਾਂਦਾ ਹੈ ਅਤੇ ਪਟਾਕਿਆਂ ’ਤੇ 18 ਫ਼ੀਸਦੀ ਦੀ ਦਰ ਨਾਲ ਜੀ. ਐੱਸ. ਟੀ. ਲਾਇਆ ਜਾਂਦਾ ਹੈ।