ਅੰਮ੍ਰਿਤਸਰ 'ਚ ਲਾਲਚ ਦੇ ਕੇ ਕਰਵਾਇਆ ਗਿਆ ਸੀ ਧਰਮ ਪਰਿਵਰਤਨ, 12 ਪਰਿਵਾਰਾਂ ਨੇ ਕੀਤੀ ਘਰ ਵਾਪਸੀ

in #delhi2 years ago

ਸਿੱਖਾਂ ਦੀ ਧਰਮ ਤਬਦੀਲੀ ਰੋਕਣ ਲਈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਪੰਜਾਬ ’ਚ ਤਿੰਨ ਅਗਸਤ ਨੂੰ ਧਰਮ ਜਾਗੂਰਕਤਾ ਲਹਿਰ ਸ਼ੁਰੂ ਕੀਤੀ ਗਈ ਸੀ ਜਿਸ ਦਾ ਇੰਚਾਰਜ ਭਾਈ ਮਨਜੀਤ ਸਿੰਘ ਭੋਮਾ ਨੂੰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੇ ਯਤਨਾਂ ਸਦਕਾ ਉਨ੍ਹਾਂ 12 ਸਿੱਖ ਪਰਿਵਾਰਾਂ ਨੇ ਸਿੱਖੀ ’ਚ ਵਾਪਸੀ ਕੀਤੀ ਹੈ ਜਿਨ੍ਹਾਂ ਨੇ ਲਾਲਚ ਜਾਂ ਗੁਮਰਾਹ ਹੋ ਕੇ ਸਿੱਖੀ ਤੋਂ ਮੂੰਹ ਮੋਡ਼ ਕੇ ਈਸਾਈ ਧਰਮ ਅਪਣਾ ਲਿਆ ਸੀ। ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਭਾਈ ਭੋਮਾ ਦੀ ਟੀਮ ਦੇ ਯਤਨਾਂ ਨਾਲ 12 ਪਰਿਵਾਰਾਂ ਸਿੱਖ ਧਰਮ ’ਚ ਵਾਪਸੀ ਹੋਈ ਹੈ। ਇਸ ਸਬੰਧੀ ਭਾਈ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਭਾਈ ਅੰਗਰੇਜ਼ ਸਿੰਘ ਤੇ ਭਾਈ ਰਣਜੀਤ ਸਿੰਘ ਨੇ ਹਲਕਾ ਰਾਜਾਸਾਂਸੀ ਤੋਂ ਇਨ੍ਹਾਂ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਨ ਉਪਰੰਤ ਇਨ੍ਹਾਂ ਨੂੰ ਪ੍ਰੇਰਿਤ ਕਰ ਕੇ ਸਿੱਖ ਧਰਮ ’ਚ ਵਾਪਸ ਲਿਆਂਦਾ ਹੈ।