ਨਸ਼ਾ ਹਟਾਉ ਪੰਜਾਬ ਬਚਾਉ

in #delhi2 years ago

ਨਸ਼ਾ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਵੱਧ ਕੀਮਤੀ ਹੁੰਦਾ ਜਾਪ ਰਿਹਾ ਹੈ। ਆਮ ਮਨੁੱਖ ਜੀਉਣ ਲਈ ਭੋਜਨ ਨੂੰ ਆਧਾਰ ਬਣਾਉਂਦਾ ਹੈ ਪਰ ਨਸ਼ੇ ਦਾ ਆਦੀ ਮਨੁੱਖ ਨਸ਼ੇ ਸਹਾਰੇ ਹੀ ਜੀਊਂਦਾ ਹੈ। ਨਸ਼ੇ ਨਾਲ ਬਰਬਾਦੀ ਦੀਆਂ ਕਈ ਉਦਾਹਰਣਾਂ ਦੇ ਬਾਵਜੂਦ ਕਈ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਮਸਲਿਨ ਬੀਤੇ ਦਿਨਾਂ ਵਿਚ ਨਕਲੀ ਸ਼ਰਾਬ ਦੀ ਤਸਕਰੀ ਕਾਰਨ ਕਈ ਅਣਆਈਆਂ ਮੌਤਾਂ ਹੋਈਆਂ। ਇਹ ਕਹਿਣਾ ਕੋਈ ਗ਼ਲਤ ਨਹੀਂ ਹੋਵੇਗਾ ਕਿ ਜਿੱਥੇ ਇਸ ਪਿੱਛੇ ਕਸੂਰ ਅਸੀਂ ਸਰਕਾਰ, ਕਾਨੂੰਨ ਵਿਵਸਥਾ ਦਾ ਮੰਨਦੇ ਹਾਂ, ਉੱਥੇ ਕਮੀ ਸਾਡੀ ਚੇਤਨਤਾ ਵਿਚ ਵੀ ਹੈ। ਇਹ ਬਰਬਾਦੀ ਸਿਰਫ਼ ਪੰਜਾਬ ਨਹੀਂ ਬਲਕਿ ਪੂਰੇ ਸੰਸਾਰ ਲਈ ਵਿਨਾਸ਼ਕਾਰੀ ਹੈ। ਲੋੜ ਹੈ ਸਭ ਸੰਸਥਾਵਾਂ ਅਤੇ ਨੌਜਵਾਨਾਂ ਦਾ ਸਹਿਯੋਗ ਤੇ ਇੱਕਜੁਟ ਹੋਣ ਦੀ ਤਾਂ ਜੋ ਲੋਕਾਂ ਨੂੰ ਖਾਸਕਰ ਨੌਜਵਾਨਾਂ ਨੂੰ ਇਸ ਦੇ ਜਾਨਲੇਵਾ ਸਿੱਟਿਆਂ ਤੋਂ ਜਾਣੂ ਕਰਾਇਆ ਜਾਵੇ।