ਮੁਫ਼ਤ ਬਿਜਲੀ ਲਈ ਨਵਾਂ ਨਿਯਮ, ਸਬਸਿਡੀ ਚਾਹੀਦੀ ਹੈ ਤਾਂ ਇਸ ਨੰਬਰ 'ਤੇ ਕਰੋ ਮਿਸਡ ਕਾਲ

in #delhi2 years ago

ਨਵੀਂ ਦਿੱਲੀ- ਦਿੱਲੀ 'ਚ ਬਿਜਲੀ ਸਬਸਿਡੀ (Electricity Subsidy) ਨੂੰ ਲੈ ਕੇ ਕੇਜਰੀਵਾਲ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦਿੱਲੀ ਸਰਕਾਰ (Delhi Government) ਨੇ ਬਿਜਲੀ ਸਬਸਿਡੀ ਲੈਣ ਲਈ ਮੋਬਾਈਲ ਨੰਬਰ (Mobile Number) 70113111111 ਜਾਰੀ ਕੀਤਾ ਹੈ। ਤੁਹਾਨੂੰ ਇਸ ਮੋਬਾਈਲ ਨੰਬਰ 'ਤੇ ਮਿਸਡ ਕਾਲ ਕਰਨੀ ਪਵੇਗੀ। ਜੇਕਰ ਤੁਸੀਂ ਮੋਬਾਈਲ 'ਤੇ ਮਿਸ ਕਾਲ ਨਹੀਂ ਕੀਤੀ ਜਾਂ ਫਾਰਮ ਵੀ ਜਮ੍ਹਾ ਨਹੀਂ ਕਰਵਾਇਆ, ਤਾਂ ਤੁਹਾਡੀ ਬਿਜਲੀ ਸਬਸਿਡੀ ਬੰਦ ਕਰ ਦਿੱਤੀ ਜਾਵੇਗੀ। ਅਜਿਹੇ 'ਚ ਜੇਕਰ ਤੁਸੀਂ ਬਿਜਲੀ ਸਬਸਿਡੀ ਦਾ ਫਾਇਦਾ ਲੈ ਰਹੇ ਹੋ ਤਾਂ ਤੁਹਾਨੂੰ ਦੁਬਾਰਾ ਬਿਜਲੀ ਸਬਸਿਡੀ ਲਈ ਅਪਲਾਈ ਕਰਨਾ ਹੋਵੇਗਾ। ਦਿੱਲੀ ਸਰਕਾਰ ਨੇ ਕਿਹਾ ਹੈ ਕਿ ਬਿਜਲੀ ਬਿੱਲ ਦੇ ਨਾਲ ਇੱਕ ਫਾਰਮ ਆਵੇਗਾ। ਉਸ ਫਾਰਮ ਨੂੰ ਭਰੋ ਅਤੇ ਇਸਨੂੰ ਬਿਜਲੀ ਦਫਤਰ ਵਿੱਚ ਜਮ੍ਹਾਂ ਕਰੋ ਜਾਂ 70113111111 'ਤੇ ਮਿਸ ਕਾਲ ਕਰੋ।

ਦਿੱਲੀ ਸਰਕਾਰ ਅਨੁਸਾਰ, ਤੁਹਾਡੇ ਵਟਸਐਪ 'ਤੇ ਇੱਕ ਫਾਰਮ ਆਵੇਗਾ, ਉਸ ਨੂੰ ਵੀ ਭਰ ਦਿਓ, ਫਿਰ 3 ਦਿਨਾਂ ਦੇ ਅੰਦਰ ਰਜਿਸਟ੍ਰੇਸ਼ਨ ਹੋ ਜਾਵੇਗੀ ਅਤੇ ਤੁਹਾਡੀ ਮੁਫਤ ਬਿਜਲੀ ਜਾਰੀ ਰਹੇਗੀ। ਹੁਣ ਤੁਸੀਂ ਘਰ ਬੈਠੇ ਵੀ ਮਿਸਡ ਕਾਲ ਦੇ ਕੇ ਸਬਸਿਡੀ ਲਈ ਰਜਿਸਟਰ ਕਰ ਸਕਦੇ ਹੋ। ਦੱਸ ਦਈਏ ਕਿ ਪਹਿਲਾਂ ਇਹ ਸਹੂਲਤ ਅਗਸਤ 'ਚ ਸ਼ੁਰੂ ਹੋਣ ਵਾਲੀ ਸੀ, ਫਿਰ ਇਸ ਨੂੰ ਵਧਾ ਕੇ ਸਤੰਬਰ ਕਰ ਦਿੱਤਾ ਗਿਆ ਸੀ ਪਰ ਹੁਣ ਦਿੱਲੀ ਸਰਕਾਰ ਨੇ ਇਹ ਸਹੂਲਤ ਸ਼ੁਰੂ ਕਰ ਦਿੱਤੀ ਹੈ।