ਟੈਕਸ ਭਰਨ ਵਾਲੇ ਹੀ ਖਾ ਗਏ ਕਿਸਾਨਾਂ ਦਾ ਪੈਸਾ, 21 ਲੱਖ ਫਰਜ਼ੀ ਖਾਤਿਆਂ 'ਚ ਗਏ PM ਕਿਸਾਨ ਯੋਜਨਾ ਦੇ 46 ਅਰਬ

in #delhi2 years ago

ਯੂਪੀ ਦੇ 2 ਕਰੋੜ 85 ਲੱਖ ਕਿਸਾਨ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਦਾ ਲਾਭ ਲੈ ਰਹੇ ਹਨ। ਇਨ੍ਹਾਂ ਵਿਚੋਂ 21 ਲੱਖ ਫਰਜ਼ੀ ਲੋਕ ਗਲਤ ਤਰੀਕੇ ਨਾਲ ਸਕੀਮ ਦਾ ਲਾਭ ਲੈ ਰਹੇ ਹਨ। ਸਰਕਾਰ ਨੇ ਅਜਿਹੇ ਫਰਜ਼ੀ ਕਿਸਾਨਾਂ ਦੀ ਜਾਣਕਾਰੀ ਇਕੱਠੀ ਕਰ ਲਈ ਹੈ, ਹੁਣ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਭੇਜੀ ਗਈ ਰਕਮ ਵਸੂਲੀ ਜਾਵੇਗੀ।
ਯੂਪੀ ਦੇ ਖੇਤੀਬਾੜੀ ਮੰਤਰੀ ਸੂਰਿਆ ਪ੍ਰਤਾਪ ਸ਼ਾਹੀ ਦਾ ਕਹਿਣਾ ਹੈ, "ਇਸ ਸਕੀਮ ਵਿਚ ਉਨ੍ਹਾਂ ਕਿਸਾਨਾਂ ਦੇ ਨਾਮ ਵੀ ਸ਼ਾਮਲ ਹਨ ਜੋ ਇਨਕਮ ਟੈਕਸ ਭਰਦੇ ਸਨ। ਕਿਤੇ ਨਾ ਕਿਤੇ ਪਤੀ-ਪਤਨੀ ਦੋਵੇਂ ਕਿਸ਼ਤ ਦਾ ਲਾਭ ਲੈ ਰਹੇ ਹਨ। ਸਰਕਾਰ ਨੇ ਅਜਿਹੇ ਫਰਜ਼ੀ ਕਿਸਾਨਾਂ ਨੂੰ ਆਖਰੀ ਮੌਕਾ ਦਿੱਤਾ ਹੈ। ਜੇਕਰ ਉਹ ਚਾਹੁੰਦੇ ਹਨ, ਉਹ ਆਨਲਾਈਨ ਪੋਰਟਲ 'ਤੇ ਜਾ ਕੇ ਆਪਣੇ ਤੌਰ 'ਤੇ ਲਈ ਗਈ ਰਕਮ ਵਾਪਸ ਕਰ ਸਕਦੇ ਹਨ।