ਫੇਲ੍ਹ ਵਿਦਿਆਰਥੀਆਂ ਦਾ ਜ਼ੋਰਦਾਰ ਪ੍ਰਦਰਸ਼ਨ

in #delhi2 years ago

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬੀ.ਕਾਮ ਫਾਈਨਲ ਈਅਰ ਦੇ ਵਿਦਿਆਰਥੀਆਂ ਨੇ ਐਡਮੀਨ ਬਲਾਕ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੀਯੂ ਨਾਲ ਸਬੰਧਤ ਕਈ ਕਾਲਜਾਂ ਦੇ ਵਿਦਿਆਰਥੀ ਇਕੱਠੇ ਹੋਏ ਸਨ। ਜਾਣਕਾਰੀ ਮੁਤਾਬਕ ਫਾਈਨਲ ਈਅਰ ਦੇ 8 ਹਜ਼ਾਰ ਵਿਦਿਆਰਥੀਆਂ ਵਿੱਚੋਂ 1200 ਦੇ ਕਰੀਬ ਵਿਦਿਆਰਥੀ ਇੱਕ ਵਿਸ਼ੇ 'ਅਪਰੇਸ਼ਨਲ ਰਿਸਰਚ' ਵਿੱਚ ਫੇਲ੍ਹ ਹੋਏ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਪ੍ਰੀਖਿਆ ਕੰਟਰੋਲਰ ਦੇ ਕਾਰਨ ਹੋਇਆ ਹੈ।