ਸਰਕਾਰ ਲਈ ਚੁਣੌਤੀ ਬਣਿਆ ਮੁਲਾਜ਼ਮਾਂ ਨੂੰ ਪੱਕੇ ਕਰਨਾ

in #delhi2 years ago

ਆਪ’ ਸਰਕਾਰ ਵੱਲੋਂ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਲਈ ਬਣਾਈ ਗਈ ਕੈਬਨਿਟ ਸਬ ਕਮੇਟੀ ਲਈ ‘ਛੱਤੀ ਦਾ ਅੰਕੜਾ’ ਚੁਣੌਤੀ ਬਣ ਗਿਆ ਹੈ। ਅੱਜ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਮੁੜ ਹੋਈ, ਜਿਸ ’ਚ ਇਹ ਮੁੱਦਾ ਉਠਿਆ ਕਿ ਕਿਵੇਂ 36 ਹਜ਼ਾਰ ਕੱਚੇ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ। ਪੰਜਾਬ ਸਰਕਾਰ ਨੇ ਇਹ ਇਰਾਦਾ ਬਣਾ ਲਿਆ ਹੈ ਕਿ ਚੋਣਾਂ ਮੌਕੇ ਕੀਤੇ ਵਾਅਦੇ ਮੁਤਾਬਕ 36 ਹਜ਼ਾਰ ਕੱਚੇ ਕਾਮੇ ਰੈਗੂਲਰ ਕਰਨੇ ਹਨ। ਬੇਸ਼ੱਕ ਇਨ੍ਹਾਂ ’ਚੋਂ ਬਹੁਤੇ ਰੈਗੂਲਰ ਹੋਣ ਦੇ ਯੋਗ ਵੀ ਨਹੀਂ ਹਨ।