ਪੰਜਾਬ ਤੇ ਹਰਿਆਣਾ ਸਮੇਤ 13 ਰਾਜਾਂ ਦੇ ਇੰਚਾਰਜ ਤੇ ਸਹਿ ਇੰਚਾਰਜ ਬਦਲੇ

in #delhi2 years ago

ਭਾਜਪਾ ਨੇ ਸ਼ੁੱਕਰਵਾਰ ਨੂੰ ਵੱਖ-ਵੱਖ ਰਾਜਾਂ ਦੇ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਦੀ ਜ਼ਿੰਮੇਵਾਰੀ 'ਚ ਵੱਡਾ ਬਦਲਾਅ ਕੀਤਾ ਹੈ। ਭਾਰਤੀ ਜਨਤਾ ਪਾਰਟੀ ਨੇ ਪੰਜਾਬ ਤੇ ਹਰਿਆਣਾ ਸਮੇਤ 13 ਰਾਜਾਂ ਵਿਚ ਨਵੇਂ ਇੰਚਾਰਜ ਤੇ ਸਹਿ ਇੰਚਾਰਜ ਨਿਯੁਕਤ ਕੀਤੇ ਹਨ ਇਸ ਤਹਿਤ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ, ਬਿਪਲਬ ਦੇਬ ਅਤੇ ਸਾਬਕਾ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਕ੍ਰਮਵਾਰ ਪੰਜਾਬ, ਹਰਿਆਣਾ ਅਤੇ ਕੇਰਲ ਵਿੱਚ ਪਾਰਟੀ ਮਾਮਲਿਆਂ ਦਾ ਇੰਚਾਰਜ ਬਣਾਇਆ ਗਿਆ ਹੈ। ਇਨ੍ਹਾਂ ਰਾਜਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ 'ਚ ਇਸ ਵੱਡੇ ਅਤੇ ਮਹੱਤਵਪੂਰਨ ਬਦਲਾਅ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।

ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਵਿਨੋਦ ਤਾਵੜੇ ਨੂੰ ਬਿਹਾਰ ਦਾ ਨਵਾਂ ਇੰਚਾਰਜ ਬਣਾਇਆ ਹੈ, ਜਦਕਿ ਹਰੀਸ਼ ਦਿਵੇਦੀ ਪਹਿਲਾਂ ਵਾਂਗ ਹੀ ਸਹਿ-ਇੰਚਾਰਜ ਸੰਭਾਲਦੇ ਰਹਿਣਗੇ। ਛੱਤੀਸਗੜ੍ਹ ਦਾ ਇੰਚਾਰਜ ਓਮ ਮਾਥੁਰ ਅਤੇ ਕੋ-ਇੰਚਾਰਜ ਨਿਤਿਨੀ ਨਬੀਨ ਨੂੰ ਬਣਾਇਆ ਗਿਆ ਹੈ। ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੂੰ ਹਰਿਆਣਾ ਦਾ ਇੰਚਾਰਜ, ਲਕਸ਼ਮੀਕਾਂਤ ਵਾਜਪਾਈ ਨੂੰ ਝਾਰਖੰਡ ਦਾ ਇੰਚਾਰਜ ਅਤੇ ਵਿਨੋਦ ਸੋਨਕਰ ਨੂੰ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਦਾ ਇੰਚਾਰਜ ਬਣਾਇਆ ਗਿਆ ਹੈ।