ਕਪੂਰਥਲਾ ਜੇਲ੍ਹ ਵਿੱਚ ਭਿੜਨ ਵਾਲੇ 12 ਹਵਾਲਾਤੀਆਂ ਖ਼ਿਲਾਫ਼ ਕੇਸ

in #delhi2 years ago

ਇੱਥੇ ਮਾਡਰਨ ਜੇਲ੍ਹ ਵਿੱਚ ਮਾਮੂਲੀ ਤਕਰਾਰ ਕਾਰਨ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਦੇ ਦੋ ਧੜੇ ਸੋਮਵਾਰ ਨੂੰ ਆਪਸ ਵਿੱਚ ਲੜ ਪਏ। ਉਨ੍ਹਾਂ ਇਕ-ਦੂਜੇ ਉੱਤੇ ਲੋਹੇ ਦੀ ਪੱਤੀ ਤੋਂ ਬਣੇ ਹਥਿਆਰਾਂ ਨਾਲ ਹਮਲਾ ਕੀਤਾ। ਇਸ ਦੌਰਾਨ ਜ਼ਖਮੀ ਹੋਏ ਦੋ ਹਵਾਲਾਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਭਰਤੀ ਕਰਵਾਇਆ ਗਿਆ। ਸਹਾਇਕ ਸੁਪਰਡੈਂਟ (ਜੇਲ੍ਹ) ਗੌਰਵਦੀਪ ਸਿੰਘ ਦੀ ਸ਼ਿਕਾਇਤ ’ਤੇ ਕੋਤਵਾਲੀ ਪੁਲੀਸ ਨੇ ਅੱਜ 12 ਹਵਾਲਾਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਕਰ ਲਈ।