ਪ੍ਰਰਾਪਰਟੀ ਡੀਲਰਾਂ ਦਾ ਵਫ਼ਦ ਸੂਦ ਨੂੰ ਮਿਲਿਆ

in #delhi2 years ago

ਮੋਗਾ ਪ੍ਰਰਾਪਰਟੀ ਡੀਲਰਜ਼ ਐਸੋਸੀਏਸ਼ਨ ਦਾ ਵਫ਼ਦ ਸੁਖਵਿੰਦਰ ਸਿੰਘ ਆਜ਼ਾਦ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਮਲਵਿਕਾ ਸੂਦ ਨੂੰ ਮਿਲਿਆ ਅਤੇ ਪ੍ਰਰਾਪਰਟੀ ਕਾਰੋਬਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਸਥਾਰਪੂਰਵਕ ਜਾਣੂ ਕਰਵਾਇਆ।

ਉਨ੍ਹਾਂ ਮੰਗ ਕੀਤੀ ਹੈ ਕਿ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਐੱਨਓਸੀ 'ਤੇ ਰਾਹਤ ਦਿਵਾਈ। ਇਸ ਮੌਕੇ ਆਜ਼ਾਦ ਨੇ ਦੱਸਿਆ ਕਿ ਪਲਾਟਾਂ ਦੀ ਐੱਨਓਸੀ ਲੈਣ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ 'ਤੇ ਨਾਜਾਇਜ਼ ਆਰਥਿਕ ਬੋਝ ਹੈ, ਜਿਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅਖ਼ਬਾਰੀ ਰਿਪੋਰਟਾਂ ਅਨੁਸਾਰ ਡੇਰਾਬਸੀ ਅਤੇ ਲਾਲੜੂ ਨਗਰ ਕੌਂਸਲਾਂ ਨੇ ਪਲਾਟਾਂ ਦੀ ਰਜਿਸਟਰੀ ਲਈ ਐੱਨਓਸੀ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ, ਜਦਕਿ ਲੁਧਿਆਣਾ ਨਗਰ ਨਿਗਮ ਨੇ ਕੋਰ ਏਰੀਆ ਜਿੱਥੇ ਬਗੈਰ ਐੱਨਓਸੀ ਤੋਂ ਰਜਿਸਟਰੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੋਗਾ ਵਾਸੀ ਚਾਹੁੰਦੇ ਹਨ ਕਿ ਐੱਨਓਸੀ ਦਾ ਬੋਝ ਲੋਕਾਂ ਤੋਂ ਚੁੱਕਿਆ ਜਾਵੇ ਤੇ ਮੋਗਾ ਨਗਰ ਨਿਗਮ ਹਰ ਵਾਰਡਾਂ ਨੂੰ ਕੋਰ ਏਰੀਆ ਨਿਯੁਕਤ ਕਰੇ ਜਿੱਥੇ ਬਗੈਰ ਐੱਨਓਸੀ ਦੇ ਪਲਾਟਾਂ ਦੀਆਂ ਰਜਿਸਟਰੀਆਂ ਹੋਣ।