ਮੋਗਾ 'ਚ ਅੰਤਿਮ ਸੰਸਕਾਰ ਮੌਕੇ ਗੈਸ ਸਿਲੰਡਰ 'ਚ ਧਮਾਕਾ, 20 ਵਿਅਕਤੀ ਬੁਰੀ ਤਰ੍ਹਾਂ ਝੁਲਸੇ

in #delhi2 years ago

ਮੋਗਾ ਦੇ ਕਸਬਾ ਅਜੀਤਵਾਲ ਦੇ ਲਾਗਲੇ ਪਿੰਡ ਢੁੱਡੀਕੇ ਵਿਖੇ ਸੋਮਵਾਰ ਬਾਅਦ ਦੁਪਹਿਰ ਸ਼ਮਸ਼ਾਨਘਾਟ ਵਿਚ ਦੇਹ ਦਾ ਸਸਕਾਰ ਕਰਨ ਸਮੇਂ ਗੈਸ ਧਮਾਕਾ ਹੋ ਗਿਆ, ਜਿਸ ਵਿਚ ਢੁੱਡੀਕੇ ਦੇ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਲੜਕੇ ਸਰਬਜੀਤ ਸਿੰਘ ਸਮੇਤ 20 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਚਮਕੌਰ ਸਿੰਘ ਅੱਬੂਵਾਲ ਨੇ ਦੱਸਿਆ ਕਿ ਜਦ ਅਸੀਂ ਮ੍ਰਿਤਕ ਹਰਨੇਕ ਸਿੰਘ ਦੀ ਦੇਹ ਦਾ ਸਸਕਾਰ ਕਰਨ ਲਈ ਉਸ ਨੂੰ ਭੱਠੀ ਦੇ ਸਟੈਂਡ ’ਤੇ ਰੱਖ ਕੇ ਬਾਕਸ ਅੰਦਰ ਧੱਕਣ ਲੱਗੇ ਤਾਂ ਅਚਾਨਕ ਅੱਗ ਦਾ ਜ਼ੋਰਦਾਰ ਧਮਕਾ ਹੋਇਆ, ਜਿਸ ਨਾਲ ਉੱਥੇ ਨੇੜੇ ਖੜ੍ਹੇ ਪਿੰਡ ਵਾਸੀ ਅਤੇ ਰਿਸ਼ਤੇਦਾਰਾਂ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ਅਤੇ ਹੁਣ ਤਕ ਅਸੀਂ 20 ਦੇ ਕਰੀਬ ਵਿਅਕਤੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਹੈ।