ਸਟਾਲਵਾਰਟਸ ਸਕੂਲ 'ਚ ਵਿਦਿਆਰਥੀਆਂ ਲਾਈ ਪ੍ਰਦਰਸ਼ਨੀ

in #delhi2 years ago

ਸਟਾਲਵਾਰਟਸ ਵਰਲਡ ਸਕੂਲ ਵਿਚ ਵਿਗਿਆਨ, ਭੂਗੋਲ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਕਲਾਸ ਪੰਜਵੀਂ ਤੋਂ ਲੈ ਕੇ ਅੱਠਵੀਂ ਤੱਕ ਦੇ ਬੱਚਿਆਂ ਨੇ ਭਾਗ ਲਿਆ। ਇਸ ਦੌਰਾਨ ਬੱਚਿਆਂ ਦੇ ਮਾਪਿਆਂ ਨੂੰ ਸ਼ਾਮਿਲ ਕੀਤਾ ਗਿਆ। ਬੱਚਿਆਂ ਦੇ ਵਲੋਂ ਜਲ ਬਚਾਓ, ਅਸਮਾਨ, ਸਿਹਤ, ਪਿ੍ਰਥਵੀ ਪ੍ਰਦੂਸ਼ਣ, ਮਸ਼ੀਨਾਂ ਆਦਿ ਦੇ ਮਾਡਲ ਤਿਆਰ ਕੀਤੇ ਗਏ। ਵੱਖ-ਵੱਖ ਮਾਡਲ ਤਿਆਰ ਕਰਨ ਦੇ ਨਾਲ-ਨਾਲ ਬੱਚਿਆਂ ਨੇ ਅੰਗਰੇਜੀ ਅਤੇ ਹਿੰਦੀ ਤੇ ਬੜੀ ਵਧੀਆ ਪੀਪੀਟੀ ਵੀ ਤਿਆਰ ਕੀਤੀ। ਬੱਚਿਆਂ ਨੇ ਮਾਡਲ ਤੇ ਪੀਪੀਟੀ ਤੇ ਮਾਪਿਆਂ ਦੇ ਸਾਹਮਣੇ ਇਨ੍ਹਾਂ ਦੀ ਵਿਆਕਿਆ ਵੀ ਬੜੇ ਉਤਸ਼ਾਹ ਨਾਲ ਕੀਤੀ। ਸਕੂਲ ਦੇ ਇਨ੍ਹਾਂ ਬਾਲ ਵਿਗਿਆਨਕਾਂ ਨੇ ਆਪਣੇ ਮਾਡਲਾਂ ਤੋਂ ਇਹ ਦਿਖਾਉਣ ਦਾ ਯਤਨ ਕੀਤਾ ਕਿ ਆਉਣ ਵਾਲਾ ਕੱਲ ਉਨਾਂ੍ਹ ਦਾ ਹੈ ਅਤੇ ਉਹ ਆਪਣੀ ਨਵੀਂ ਵਿਗਿਆਨਕ ਸੋਚ ਦੇ ਨਾਲ ਅੱਗੇ ਵੱਧ ਕੇ ਦੇਸ਼ ਨੂੰ ਨਵੀਂ ਉਚਾਈਆਂ ਤੱਕ ਲੈ ਕੇ ਜਾਣਗੇ।