ਆਰਬੀਆਈ ਵੱਲੋਂ 1 ਦਸੰਬਰ ਤੋਂ ਰਿਟੇਲ ਪੱਧਰ 'ਤੇ ਡਿਜੀਟਲ ਰੁਪਏ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ

in #delhi2 years ago

ਆਰਬੀਆਈ ਵੱਲੋਂ ਰਿਟੇਲ ਪੱਧਰ 'ਤੇ ਡਿਜੀਟਲ ਰੁਪਏ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।ਇਸ ਸਬੰਧੀ ਮੰਗਲਵਾਰ ਨੂੰ ਆਰਬੀਆਈ ਨੇ ਐਲਾਨ ਕੀਤਾ ਕਿ ਉਹ 1 ਦਸੰਬਰ ਤੋਂ ਰਿਟੇਲ ਸੈਂਟਰਲ ਬੈਂਕ ਡਿਜੀਟਲ ਕਰੰਸੀ ਲਈ ਇੱਕ ਪਾਇਲਟ ਪ੍ਰੋਜੈਕਟ ਲਿਆਏਗਾ। ਆਰਬੀਆਈ ਨੇ ਕਿਹਾ ਕਿ ਡਿਜੀਟਲ ਰੁਪਿਆ ਇੱਕ ਡਿਜੀਟਲ ਟੋਕਨ ਦੇ ਰੂਪ ਵਿੱਚ ਹੋਵੇਗਾ। ਜੋ ਕਿ ਕਾਨੂੰਨੀ ਟੈਂਡਰ ਰਹੇਗਾ।ਇਸ ਦੇ ਨਾਲ ਹੀ ਆਰਬੀਆਈ ਨੇ ਕਿਹਾ ਹੈ ਕਿ ਉਹ 1 ਦਸੰਬਰ ਨੂੰ ਰਿਟੇਲ ਡਿਜੀਟਲ ਰੁਪਏ ਲਈ ਪਹਿਲੀ ਕਿਸ਼ਤ ਵੀ ਲਾਂਚ ਕਰੇਗਾ।ਭਾਰਤੀ ਰਿਜ਼ਰਵ ਬੈਂਕ ਵੱਲੋਂ ਨਵੀਂ ਪਹਿਲ ਸ਼ੁਰੂ ਕਰਨ ਵੱਲ ਕਦਮ ਵਧਾਇਆ ਜਾ ਰਿਹਾ ਹੈ,ਦਰਅਸਲ ਆਰਬੀਆਈ ਵੱਲੋਂ ਰਿਟੇਲ ਪੱਧਰ 'ਤੇ ਡਿਜੀਟਲ ਰੁਪਏ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।ਇਸ ਸਬੰਧੀ ਮੰਗਲਵਾਰ ਨੂੰ ਆਰਬੀਆਈ ਨੇ ਐਲਾਨ ਕੀਤਾ ਕਿ ਉਹ 1 ਦਸੰਬਰ ਤੋਂ ਰਿਟੇਲ ਸੈਂਟਰਲ ਬੈਂਕ ਡਿਜੀਟਲ ਕਰੰਸੀ ਲਈ ਇੱਕ ਪਾਇਲਟ ਪ੍ਰੋਜੈਕਟ ਲਿਆਏਗਾ। ਆਰਬੀਆਈ ਨੇ ਕਿਹਾ ਕਿ ਡਿਜੀਟਲ ਰੁਪਿਆ ਇੱਕ ਡਿਜੀਟਲ ਟੋਕਨ ਦੇ ਰੂਪ ਵਿੱਚ ਹੋਵੇਗਾ। ਜੋ ਕਿ ਕਾਨੂੰਨੀ ਟੈਂਡਰ ਰਹੇਗਾ।ਇਸ ਦੇ ਨਾਲ ਹੀ ਆਰਬੀਆਈ ਨੇ ਕਿਹਾ ਹੈ ਕਿ ਉਹ 1 ਦਸੰਬਰ ਨੂੰ ਰਿਟੇਲ ਡਿਜੀਟਲ ਰੁਪਏ ਲਈ ਪਹਿਲੀ ਕਿਸ਼ਤ ਵੀ ਲਾਂਚ ਕਰੇਗਾ। ਆਰਬੀਆਈ ਨੇ ਇਹ ਵੀ ਦੱਸਿਆ ਕਿ ਡਿਜੀਟਲ ਰੁਪਿਆ ਉਸੇ ਮੁੱਲ ਵਿੱਚ ਜਾਰੀ ਕੀਤਾ ਜਾਵੇਗਾ ਜਿਸ ਵਿੱਚ ਮੌਜੂਦਾ ਸਮੇਂ ਵਿੱਚ ਕਾਗਜ਼ੀ ਮੁਦਰਾ ਅਤੇ ਸਿੱਕੇ ਜਾਰੀ ਕੀਤੇ ਜਾਂਦੇ ਹਨ।
ਆਰਬੀਆਈ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ 'ਇਹ ਪਾਇਲਟ ਪ੍ਰੋਜੈਕਟ ਗਾਹਕਾਂ ਅਤੇ ਵਪਾਰੀਆਂ ਦੇ ਨਾਲ ਨਜ਼ਦੀਕੀ ਉਪਭੋਗਤਾ ਸਮੂਹ ਨੂੰ ਕਵਰ ਕਰੇਗਾ। ਇਹ ਪਾਇਲਟ ਪ੍ਰੋਜੈਕਟ ਕੁਝ ਚੋਣਵੀਆਂ ਥਾਵਾਂ 'ਤੇ ਹੀ ਕੀਤਾ ਜਾਵੇਗਾ। ਇਹ ਡਿਜੀਟਲ ਰੁਪਿਆ ਇਸ ਸਮੇਂ ਜਾਰੀ ਕੀਤੀ ਕਾਗਜ਼ੀ ਮੁਦਰਾ ਅਤੇ ਸਿੱਕਿਆਂ ਦੇ ਮੁੱਲ ਦੇ ਅਨੁਸਾਰ ਜਾਰੀ ਕੀਤਾ ਜਾਵੇਗਾ।ਆਰਬੀਆਈ ਨੇ ਦੱਸਿਆ ਕਿ ਇਹ ਡਿਜੀਟਲ ਕਰੰਸੀ ਬੈਂਕਾਂ ਰਾਹੀਂ ਵੰਡੀ ਜਾਵੇਗੀ।Screenshot_20221129-204151_Chrome.png
ਚੁਣੀਆਂ ਥਾਵਾਂ 'ਤੇ ਸ਼ੁਰੂ ਹੋਵੇਗਾ ਪਾਇਲਟ ਪ੍ਰੋਜੈਕਟ