ਅਕਾਲੀ ਦਲ ਅੰਮਿ੍ਤਸਰ ਨੇ ਉਗਰਾਹਾਂ ਦਾ ਪੁਤਲਾ ਫੂਕਿਆ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਕੁਝ ਦਿਨ ਪਹਿਲਾਂ ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਸਮਰਥਕਾਂ ਤੇ ਸਿੱਖ ਆਗੂਆਂ ਖ਼ਿਲਾਫ਼ ਭੱਦੀ ਸ਼ਬਦਾਵਲੀ ਬੋਲਣ 'ਤੇ ਸ਼ੁੱਕਰਵਾਰ ਨੂੰ ਉਕਤ ਜਥੇਬੰਦੀਆਂ ਵੱਲੋਂ ਬੱਸ ਸਟੈਂਡ ਧਨੌਲਾ ਨੇੜੇ ਜੋਗਿੰਦਰ ਸਿੰਘ ਉਗਰਾਹਾਂ ਦਾ ਪੁਤਲਾ ਫੂਕਿਆ ਗਿਆ। ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਅਸਪਾਲ ਕਲਾਂ, ਪ੍ਰਧਾਨ ਜਸਪ੍ਰਰੀਤ ਸਿੰਘ ਜੱਸੀ, ਹਰਿੰਦਰ ਸਿੰਘ ਢੀਂਡਸਾ, ਗੁਰਮੁਖ ਸਿੰਘ ਧਨੌਲਾ, ਗੁਰਜੰਟ ਸਿੰਘ ਭਾਊ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ, ਸਿੱਖ ਜਥੇਬੰਦੀ ਦੇ ਆਗੂ ਅੰਮਿ੍ਤਪਾਲ ਸਿੰਘ ਤੇ ਦੀਪ ਸਿੱਧੂ ਖ਼ਿਲਾਫ਼ ਬਹੁਤ ਜ਼ਿਆਦਾ ਭੱਦੀ ਸ਼ਬਦਾਵਲੀ ਬੋਲੀ ਗਈ, ਜਿਸ ਕਰਕੇ ਸਾਨੂੰ ਅਜਿਹੀ ਕਾਰਵਾਈ ਕਰਨੀ ਪਈ।
Plz like me my all post mam