ਟ੍ਰੈਫਿਕ ਪੁਲਿਸ ਵਾਲੇ ਦੀ ਚਲਾਨ ਕੱਟਣ ਵਾਲੀ ਮਸ਼ੀਨ ਹੀ ਲੈ ਕੇ ਫਰਾਰ ਹੋ ਗਿਆ ਮੋਟਰਸਾਇਕਲ ਸਵਾਰ

in #delhi2 years ago

ਰਾਜਸਥਾਨ ਦੇ ਜੋਧਪੁਰ ਸ਼ਹਿਰ ਵਿਚ ਇੱਕ ਬਾਈਕ ਸਵਾਰ (Bike rider) ਨੌਜਵਾਨ ਨੂੰ ਟ੍ਰੈਫਿਕ ਪੁਲਿਸ ਵਾਲੇ ਨੇ ਰੋਕਿਆ ਤਾਂ ਉਹ ਉਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਜਾਂਦੇ ਸਮੇਂ ਉਸ ਨੇ ਟਰੈਫਿਕ ਪੁਲਿਸ ਮੁਲਾਜ਼ਮ ਦੇ ਚਲਾਨ ਕੱਟਣ ਵਾਲੀ ਮਸ਼ੀਨ ਵੀ ਖੋਹ ਲਈ।

ਮਸ਼ੀਨ ਨੂੰ ਬਚਾਉਣ ਲਈ ਪੁਲਿਸ ਮੁਲਾਜ਼ਮ ਉਸ ਦੇ ਪਿੱਛੇ ਭੱਜਿਆ ਪਰ ਕੋਈ ਫਾਇਦਾ ਨਾ ਹੋਇਆ। ਉਹ ਥੱਲੇ ਡਿੱਗ ਗਿਆ ਤੇ ਬਾਇਕ ਸਵਾਰ ਫਰਾਰ ਹੋ ਗਿਆ। ਮੁਲਾਜ਼ਮ ਗੱਡੀਆਂ ਦੀ ਲਪੇਟ 'ਚ ਉਥੇ ਹੀ ਭੀੜ 'ਚ ਸੜਕ 'ਤੇ ਡਿੱਗ ਪਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹੁਣ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।