ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

in #delhi2 years ago

ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਨਕਸ਼ਾਹੀ ਢਾਕਾ ਬੰਗਲਾਦੇਸ਼ ਵਿਖੇ ਪਹਿਲੇ ਗੁਰੂ ਸਾਹਿਬ ਦਾ 553ਵਾਂ ਪ੍ਰਕਾਸ਼ ਪੁਰਬ ਸ਼ਰਧਾ ਰਵਾਇਤੀ ਸ਼ਰਧਾ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ’ਤੇ ਹੋਣ ਵਾਲੇ ਸਮਾਗਮ ਵਿਚ ਹਾਜ਼ਰੀ ਭਰਨ ਲਈ ਭਾਰਤ ਤੋਂ ਵੱਡੀ ਗਿਣਤੀ ਵਿਚ ਸੰਗਤ ਅੰਤਰਰਾਸ਼ਟਰੀ ਬੱਸ ਰਾਹੀਂ ਜਥੇ ਦੇ ਰੂਪ ਵਿਚ ਬੰਗਲਾਦੇਸ਼ ਦੇ ਸ਼ਹਿਰ ਢਾਕਾ ਪਹੁੰਚੀ। ਸਮਾਗਮ ਦੀ ਆਰੰਭਤਾ ਤੋਂ ਪਹਿਲਾਂ ਅਖੰਡ ਪਾਠ ਦੇ ਭੋਗ ਪਾਏ ਗਏ।

ਇਸ ਤੋਂ ਬਾਅਦ ਧਾਰਮਿਕ ਦੀਵਾਨ ਸਜਾਏ ਗਏ। ਇਨ੍ਹਾਂ ਸਮਾਗਮਾਂ ਵਿਚ ਬੰਗਲਾਦੇਸ਼ ਦੇ ਮੰਤਰੀ ਜਨਾਬ ਫ਼ਰਦ ਉਲ ਹੱਕ ਖ਼ਾਨ ਨੇ ਹਾਜ਼ਰੀ ਭਰੀ ਤੇ ਇਕੱਤਰ ਹੋਈ ਸੰਗਤ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੱਤੀ।

Sort:  

खबरों को लाइक करें कमेंट करें