ਨਾਸ਼ਪਾਤੀ ਦੇ ਨਵੇਂ ਬਾਗਾਂ ਦੀ ਸਾਂਭ-ਸੰਭਾਲ ਅਤੇ ਬਾਗਾਂ ਦੀ ਕਾਂਟ-ਛਾਂਟ ਬਾਰੇ ਲਗਾਇਆ ਸੈਮੀਨਾਰ

in #delhi2 years ago

ਬਾਗਬਾਨੀ ਵਿਭਾਗ , ਅੰਮ੍ਰਿਤਸਰ ਦੇ ਪੀਅਰ ਅਸਟੇਟ ਵੱਲੋਂ ਨਾਸ਼ਪਾਤੀ ਦੇ ਨਵੇਂ ਬਾਗਾਂ ਦੀ ਸਾਂਭ-ਸੰਭਾਲ ਅਤੇ ਬਾਗਾਂ ਦੀ ਕਾਂਟ-ਛਾਂਟ ਬਾਰੇ ਇਕ ਰੋਜਾ ਸੈਮੀਨਾਰ -ਕਮ- ਟਰੇਨਿੰਗ ਕਰਵਾਇਆ ਗਿਆ। ਜਿਸ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨ ਤਾਰਨ ਤੋਂ ਕਾਫੀ ਜਿਮੀਦਾਰਾਂ ਨੇ ਭਾਗ ਲਿਆ। ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਜਗਤਾਰ ਸਿੰਘ ਵੱਲੋਂ ਪੀਅਰ ਅਸਟੇਟ ਵਿਖੇ ਬਾਗਬਾਨੀ ਦੀਆਂ ਗਤੀਵਿਧੀਆਂ ਬਾਰੇ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਹਾਇਕ ਡਾਇਰੈਕਟਰ ਬਾਗਬਾਨੀ ਡਾ. ਜਸਪਾਲ ਸਿੰਘ ਢਿੱਲੋਂ ਵੱਲੋਂ ਨਾਖ ਦੀ ਮੌਜੂਦਾ ਸਥਿਤੀ, ਮਹੱਤਤਾ ਅਤੇ ਭਵਿੱਖ ਵਿੱਚ ਹੋਣ ਵਾਲੇ ਰਕਬੇ ਦੇ ਬਾਰੇ ਵਿਸਥਾਰ ਨਾਲ ਦੱਸਿਆ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮਾਹਿਰ ਡਾ. ਪਰਮਪਾਲ ਸਿੰਘ ਨੇ ਨਾਖ ਦੇ ਨਵੇਂ ਬਾਗਾਂ ਨੂੰ ਲਗਾਉਣ ਲਈ ਢੰਗ ਤਰੀਕੇ ਬਾਰੇ ਦੱਸਿਆ ਅਤੇ ਬਾਗ ਦੀ ਕਾਂਟ-ਛਾਂਟ ਬਾਰੇ ਲੈਕਚਰ ਦਿੱਤਾ। ਡਾ. ਨਵਪ੍ਰੇਮ ਸਿੰਘ ਪ੍ਰੋਫੈਸਰ ਪੀ.ਏ.ਯੂ, ਲੁਧਿਆਣਾ ਵੱਲੋਂ ਮਿੱਟੀ ਅਤੇ ਪਾਣੀ ਦੀ ਪਰਖ ਕਰਨ ਤੇ ਜੋਰ ਦਿੱਤਾ ਅਤੇ ਹੋਰ ਜਰੂਰੀ ਨੁਕਤੇ ਸਾਂਝੇ ਕੀਤੇ। ਇਸ ਮੌਕੇ ਡਾ. ਬਿਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਕੇ.ਵੀ.ਕੇ ਅੰਮ੍ਰਿਤਸਰ ਉਚੇਚੇ ਤੌਰ 'ਤੇ ਪਹੁੰਚੇ ਅਤੇ ਨਾਸ਼ਪਾਤੀ ਦੇ ਬਾਗ ਲਗਾਉਣ ਤੋਂ ਪਹਿਲਾਂ ਵਿਉਂਤਬੰਦੀ ਲੇਆਉਟ ਅਤੇ ਬੂਟਿਆਂ ਨੂੰ ਸਹੀ ਤਰੀਕੇ ਨਾਲ ਲਗਾਉਣ ਬਾਰੇ ਜਾਣਕਾਰੀ ਦਿੱਤੀ।