ਸਰਪੰਚ ਜੋਗੀ 'ਤੇ ਕੀਤੇ ਪਰਚੇ ਕਾਰਨ ਲੋਕਾਂ ਨੇ ਥਾਣਾ ਘੇਰਿਆ

in #delhi2 years ago

ਪਿੰਡ ਮੇਹਰਬਾਨਪੁਰਾ ਦੇ ਸਰਪੰਚ ਜਗਜੀਤ ਸਿੰਘ ਜੋਗੀ 'ਤੇ ਪੁਲਿਸ ਵੱਲੋਂ ਕੀਤੇ ਗਏ ਪਰਚੇ ਨੂੰ ਲੈ ਕੇ ਪਿੰਡ ਮੇਹਰਬਾਨਪੁਰਾ, ਅਮਰਕੋਟ, ਵਡਾਲੀ ਡੋਗਰਾਂ ਤੇ ਇਲਾਕੇ ਦੇ ਲੋਕਾਂ ਨੇ ਥਾਣਾ ਘੇਰਿਆ ਤੇ ਪੁਲਿਸ ਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤੇ ਚੇਅਰਮੈਨ ਨਵਤੇਜ ਸਿੰਘ ਅਮਰਕੋਟ, ਸਰਪੰਚ ਜੋਗਾ ਸਿੰਘ, ਕਸ਼ਮੀਰ ਸਿੰਘ, ਰਾਜਬੀਰ ਸਿੰਘ ਵਡਾਲੀ ਡੋਗਰਾਂ, ਸ਼ਾਹ ਮੱਲੀਆਂ, ਕਿਰਨਬੀਰ ਸਿੰਘ ਬਾਲੀਆ, ਸੁਖਵਿੰਦਰ ਸਿੰਘ, ਰਸ਼ਪਾਲ ਸਿੰਘ, ਪ੍ਰਕਾਸ਼ ਸਿੰਘ ਮੱਲੀਆਂ, ਦਿਲਬਾਗ ਸਿੰਘ ਰਾਜੇਵਾਲ, ਜਸਪਾਲ ਸਿੰਘ ਨਵਾਂ ਕੋਟ ਤੇ ਉਨਾਂ੍ਹ ਦੇ ਸੈਂਕੜੇ ਸਾਥੀਆਂ ਸਰਪੰਚ ਜਗਜੀਤ ਸਿੰਘ ਜੋਗੀ 'ਤੇ ਕੀਤੇ ਪਰਚੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ।