ਕਿਸਾਨਾਂ ਵੱਲੋਂ ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਰਿਫਾਇਨਰੀ ਰੋਡ ਜਾਮ

in #delhi2 years ago

ਕਰਨਾਟਕ ਸਰਕਾਰ ਵੱਲੋਂ ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਉਨਾਂ੍ਹ ਦੀ ਜਥੇਬੱਦੀ ਵੱਲੋਂ ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਰਿਫਾਇਨਰੀ ਰੋਡ ਜਾਮ ਕਰਕੇ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਗਈ। ਬੀਕੇਯੂ ਸਿੱਧੂਪੁਰ ਸੰਗਤ ਬਲਾਕ ਦੇ ਪ੍ਰਧਾਨ ਜਬਰਜੰਗ ਸਿੰਘ ਪੱਕਾ ਕਲਾਂ, ਪ੍ਰਰੈਸ ਸਕੱਤਰ ਬਲਜੀਤ ਸਿੰਘ ਗੁਰਥੜੀ ਅਤੇ ਮੀਤ ਪ੍ਰਧਾਨ ਜਗਦੇਵ ਸਿੰਘ ਮਹਿਤਾ ਦੀ ਅਗਵਾਈ ਹੇਠ ਰਿਫ਼ਾਇਨਰੀ ਰੋਡ ਟੀ-ਪੁਆਇੰਟ 'ਤੇ ਲਾਏ ਜਾਮ ਦੌਰਾਨ ਉਨਾਂ੍ਹ ਦੱਸਿਆ ਕਿ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਹੋਰਨਾਂ ਕਿਸਾਨ ਆਗੂਆਂ ਸਮੇਤ ਕਰਨਾਟਕਾ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਥੋਂ ਦੀ ਵਿਧਾਨ ਸਭਾ ਦਾ ਿਘਰਾਓ ਕਰਨ ਜਾ ਰਹੇ ਸਨ। ਜਿਨ੍ਹਾਂ ਨੂੰ ਰਾਹ 'ਚ ਰੋਕ ਕੇ ਗਿ੍ਫ਼ਤਾਰ ਕਰ ਲਿਆ ਗਿਆ ਹੈ। ਉਨਾਂ੍ਹ ਕਿਹਾ ਕਿ ਜਦੋਂ ਤੱਕ ਕਿਸਾਨ ਆਗੂਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਸ਼ੜਕਾਂ 'ਤੇ ਜਾਮ ਜਾਰੀ ਰੱਖਿਆ ਜਾਵੇਗਾ।